ਚਿੜੀਆਘਰ ਵਿੱਚ ਘੜਿਆਲ ਅਤੇ ਸ਼ੁਤਰਮੁਰਗ ਦੀ ਮੌਤ

ਚਿੜੀਆਘਰ ਵਿੱਚ ਘੜਿਆਲ ਅਤੇ ਸ਼ੁਤਰਮੁਰਗ ਦੀ ਮੌਤ

ਘੜਿਆਲ ਦੀ ਫਾਈਲ ਫੋਟੋ।

ਨਿੱਜੀ ਪੱਤਰ ਪ੍ਰੇਰਕ
ਜ਼ੀਰਕਪੁਰ, 30 ਜੂਨ

ਇਥੋਂ ਦੇ ਛੱਤਬੀੜ ਚਿੜੀਆਘਰ ’ਚ ਲੰਘੇ 72 ਘੰਟਿਆਂ ਵਿੱਚ ਦੋ ਜਾਨਵਰਾਂ ਦੀ ਮੌਤ ਹੋ ਗਈ। ਮ੍ਰਿਤਕ ਜਾਨਵਰਾਂ ਚ ਇਕ 30 ਸਾਲਾਂ ਦਾ ਘੜਿਆਲ ਅਤੇ ਇਕ 3 ਸਾਲ ਦਾ ਸ਼ੁਤਰਮੁਰਗ ਹੈ। 30 ਸਾਲਾ ਘੜਿਆਲ ਨੂੰ ਲੀਵਰ ਦੀ ਸਮੱਸਿਆ ਸੀ ਜਿਸ ਕਾਰਨ ਸ਼ਨਿਚਰਵਾਰ ਤੜਕੇ ਉਸਦੀ ਮੌਤ ਹੋ ਗਈ ਜਦਕਿ ਸ਼ੁਤਰਮੁਰਗ ਦੀ ਮੌਤ ਸੋਮਵਾਰ ਸਵੇਰੇ ਹੋਈ ਹੈ। ਜਾਣਕਾਰੀ ਅਨੁਸਾਰ ਮ੍ਰਿਤਕ ਜਾਨਵਰਾਂ ਦੇ ਪੋਸਟਮਾਰਟਮ ਲਈ ਮਾਹਿਰ ਡਾਕਟਰਾਂ ਦੀ ਟੀਮ ਬੁਲਾਈ ਗਈ ਸੀ। ਚਿੜੀਆਘਰ ਦੇ ਫੀਲਡ ਡਾਇਰੈਕਟਰ ਐਮ ਸੁਧਾਕਰ ਨੇ ਦੱਸਿਆ ਕਿ ਪੋਸਟਮਾਰਟਮ ’ਚ ਘੜਿਆਲ ਦੀ ਮੌਤ ਦਾ ਕਾਰਨ ਬਜ਼ੁਰਗ ਹੋਣ ਕਰਕੇ ਲੀਵਰ ਅਤੇ ਕਿਡਨੀ ਦਾ ਫੇਲ ਹੋਣਾ ਆਇਆ ਹੈ ਜਦਕਿ ਸ਼ੁਤਰਮੁਰਗ ਦੀ ਮੌਤ ਨਰ ਅਤੇ ਮਾਦਾ ਦੀ ਆਪਸੀ ਲੜਾਈ ਦੌਰਾਨ ਸ਼ੁਤਰਮੁਰਗ ਦੇ ਫੱਟੜ ਹੋਣਾ ਹੈ। ਸ਼ੁਤਰਮੁਰਗ ਦੀ ਮੌਤ ਮਗਰੋਂ ਹੁਣ ਛੱਤਬੀੜ ਚਿੜੀਆਘਰ ’ਚ ਸ਼ੁਤਰਮੁਰਗਾ ਦੀ ਗਿਣਤੀ ਤਿੰਨ ਰਹਿ ਗਈ ਹੈ। 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All