ਪੰਚਕੂਲਾ: ਪਿੰਜੋਰ ਬਲਾਕ ਦੇ ਪਿੰਡ ਟਿੱਪਰਾ ਵਿੱਚ ਚਾਰ ਸਾਲਾਂ ਦਾ ਬੱਚਾ ਪਾਣੀ ਦੀ ਟੈਂਕੀ ਵਿੱਚ ਡੁੱਬ ਗਿਆ ਜਿਸ ਕਾਰਨ ਉਸ ਦੀ ਮੌਤ ਹੋ ਗਈ। ਪੁਲੀਸ ਤੋਂ ਮਿਲੀ ਜਾਣਕਾਰੀ ਅਨੁਸਾਰ ਬੱਚਾ ਕਾਫੀ ਦੇਰ ਦਿਖਾਈ ਨਹੀਂ ਦਿੱਤਾ ਤਾਂ ਉਸ ਦੀ ਭਾਲ ਕੀਤੀ ਗਈ। ਇਸੇ ਦੌਰਾਨ ਘਰ ਵਿੱਚ ਆਈ ਕੰਮ ਕਰਨ ਵਾਲੀ ਔਰਤ ਨੇ ਦੇਖਿਆ ਕਿ ਬੱਚਾ ਪਾਣੀ ਦੀ ਟੈਂਕੀ ਵਿੱਚ ਡਿੱਗਿਆ ਹੋਇਆ ਹੈ। ਇਸ ਤੋਂ ਬਾਅਦ ਬੱਚੇ ਨੂੰ ਟੈਂਕੀ ਵਿੱਚੋਂ ਕੱਢਿਆ ਗਿਆ ਅਤੇ ਕਾਲਕਾ ਦੇ ਹਸਪਤਾਲ ਪਹੁੰਚਾਇਆ ਗਿਆ। ਡਾਕਟਰਾਂ ਨੇ ਬੱਚੇ ਨੂੰ ਮ੍ਰਿਤਕ ਐਲਾਨ ਦਿੱਤਾ। ਬੱਚਾ ਆਪਣੀ ਨਾਨੀ ਦੇ ਘਰ ਰਹਿੰਦਾ ਸੀ। ਪੁਲੀਸ ਨੇ ਬੱਚੇ ਦੇ ਮਾਪਿਆਂ ਨੂੰ ਘਟਨਾ ਦੀ ਸੂਚਨਾ ਦੇ ਦਿੱਤੀ ਹੈ। -ਪੱਤਰ ਪ੍ਰੇਰਕ