ਚੰਡੀਗੜ੍ਹ: ਇੱਥੇ ਸੰਸਥਾ ਫੈਡਰੇਸ਼ਨ ਆਫ਼ ਸੋਸ਼ਲ ਵੈਲਫੇਅਰ ਐਸੋਸੀਏਸ਼ਨਜ਼ (ਫੋਸਵਾ) ਦੇ ਜਥੇਬੰਦਕ ਢਾਂਚੇ ਨੂੰ ਮਜ਼ਬੂਤ ਕਰਨ ਲਈ ਸੈਕਟਰ 43 ਸਥਿਤ ਮੈਟਰੋ ਹੋਟਲ ਵਿੱਚ ਮੀਟਿੰਗ ਹੋਈ, ਜਿਸ ਵਿੱਚ ਨਵੀਂ ਟੀਮ ਦੀ ਚੋਣ ਕੀਤੀ ਗਈ ਅਤੇ ਕਰੀਬ 40-50 ਵਰਕਰਾਂ ਨੇ ਮੀਟਿੰਗ ਵਿੱਚ ਹਿੱਸਾ ਲਿਆ। ਫੋਸਵਾ ਦੀ ਸਰਬਸੰਮਤੀ ਢੰਗ ਨਾਲ ਕੀਤੀ ਚੋਣ ਦੌਰਾਨ ਪ੍ਰਧਾਨ ਦਲਵਿੰਦਰ ਸਿੰਘ ਸੈਣੀ ਅਤੇ ਜਨਰਲ ਸਕੱਤਰ ਪ੍ਰਦੀਪ ਮਹਾਜਨ, ਰਾਕੇਸ਼ ਬਰੋਟਾ ਨੂੰ ਸੀਨੀਅਰ ਵਾਇਸ ਪ੍ਰਧਾਨ, ਤਰਸੇਮ ਸ਼ਰਮਾ ਨੂੰ ਵਿੱਤ ਸਕੱਤਰ ਚੁਣਿਆ ਗਿਆ। ਇਸ ਮੌਕੇ ਨਵ-ਨਿਯੁਕਤ ਪ੍ਰਧਾਨ ਦਲਵਿੰਦਰ ਸਿੰਘ ਸੈਣੀ ਨੇ ਕਿਹਾ ਕਿ ਸੰਸਥਾ ਵਲੋਂ ਸੌਂਪੀ ਗਈ ਜ਼ਿੰਮੇਵਾਰੀ ਨੂੰ ਜੀਅ-ਜਾਨ ਲਾ ਕੇ ਨਿਭਾਉਣਗੇ। -ਟਨਸ