ਚੰਡੀਗੜ੍ਹ: ਸੁਖਨਾ ਝੀਲ ’ਤੇ ਆਈਵੀ ਹਸਪਤਾਲ ਵੱਲੋਂ ਸਾਈਕਲੋਥੌਨ ਕਰਵਾਈ ਗਈ, ਜਿਸ ਨੂੰ ਪੰਜਾਬੀ ਗਾਇਕ ਅਤੇ ਅਦਾਕਾਰ ਪਰਮੀਸ਼ ਵਰਮਾ ਨੇ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਸਾਈਕਲੋਥੌਨ ਵਿੱਚ 125 ਤੋਂ ਵੱਧ ਸਾਈਕਲਿਸਟਾਂ ਨੇ ਹਿੱਸਾ ਲਿਆ। ਇਸ ਦਾ ਮਕਸਦ 10 ਮਾਰਚ ਨੂੰ ਹੋਣ ਵਾਲੇ ਸੰਸਾਰ ਕਿਡਨੀ ਦਿਵਸ ਦੇ ਮੌਕੇ ’ਤੇ ਕਿਡਨੀ ਹੈਲਥ ਬਾਰੇ ਜਾਗਰੂਕਤਾ ਫੈਲਾਉਣਾ ਸੀ। ਡਾ. ਰਾਕਾ ਨੇ ਕਿਹਾ ਕਿ ਸਿਹਤਮੰਦ ਖਾਣ-ਪੀਣ ਅਤੇ ਸੁਚੇਤ ਜੀਵਨ-ਸ਼ੈਲੀ ਕਿਡਨੀ ਦੀ ਬਿਮਾਰੀ ਨੂੰ ਦੂਰ ਰੱਖਣ ਦੀ ਚਾਬੀ ਹੈ। ਸਾਈਕਲਿੰਗ ਇੱਕ ਅਜਿਹੀ ਕਸਰਤ ਹੈ, ਜਿਹੜੀ ਤੰਦਰੁਸਤ ਜ਼ਿੰਦਗੀ ਨੂੰ ਬਣਾਈ ਰੱਖਣ ’ਚ ਮਦਦ ਕਰ ਸਕਦੀ ਹੈ। -ਟਨਸ