ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 16 ਜੁਲਾਈ
ਕੇਂਦਰੀ ਮਨੁੱਖੀ ਸਰੋਤ ਮੰਤਰਾਲੇ ਵੱਲੋਂ ਸਾਲ-2022 ਲਈ ਜਾਰੀ ਕੌਮੀ ਪੱਧਰ ਦੀ ਐੱਨਆਰਆਈਐੱਫ ਰੈਂਕਿੰਗ ਵਿੱਚ ਪੰਜਾਬ ਦੀ ਚੰਡੀਗੜ੍ਹ ਯੂਨੀਵਰਸਿਟੀ ਘੜੂੰਆਂ ਨੇ ਦੇਸ਼ ਭਰ ਵਿੱਚੋਂ 29ਵਾਂ ਸਥਾਨ ਪ੍ਰਾਪਤ ਕੀਤਾ ਹੈ। ਯੂਨੀਵਰਸਿਟੀ ਵਰਗ ਦੀ ਰੈਕਿੰਗ ’ਚ ਚੰਡੀਗੜ੍ਹ ’ਵਰਸਿਟੀ ਨੇ ਪੰਜਾਬ ਦੀਆਂ ਪ੍ਰਾਈਵੇਟ ’ਵਰਸਿਟੀਆਂ ਵਿੱਚੋਂ ਪਹਿਲਾ ਸਥਾਨ ਹਾਸਲ ਕੀਤਾ। ਚੰਡੀਗੜ੍ਹ ਯੂਨੀਵਰਸਿਟੀ ਦੇ ਚਾਂਸਲਰ ਸਤਨਾਮ ਸਿੰਘ ਸੰਧੂ ਨੇ ਕਿਹਾ ਕਿ ’ਵਰਸਿਟੀ ਬਹੁਤ ਥੋੜ੍ਹੇ ਸਮੇਂ ’ਚ ਹੀ ਕਿਊ.ਐਸ ਵਿਸ਼ਵ ਦਰਜਾਬੰਦੀ, ਕਿਊ.ਐਸ ਏਸ਼ੀਆ ਰੈਂਕਿੰਗ, ਨੈਕ ਏ+ ਤੇ ਨਿਰਫ਼ ਵਰਗੀਆਂ ਵਕਾਰੀ ਦਰਜਾਬੰਦੀਆਂ ’ਚ ਸ਼ੁਮਾਰ ਹੋਈ ਹੈ। ਸ੍ਰੀ ਸੰਧੂ ਨੇ ਸੂਬਾ ਸਰਕਾਰ ਤੋਂ ਮੰਗ ਕੀਤੀ ਕਿ ਪੰਜਾਬ ਨੂੰ ਆਰਥਿਕ ਪੱਖੋਂ ਮਜ਼ਬੂਤ ਕਰਨ ਲਈ ਸੂਬੇ ’ਚ ਸਟਾਰਟਅੱਪ ਨੀਤੀ ਲਿਆਉਣਾ ਜ਼ਰੂਰੀ ਹੈ।