ਥ੍ਰੀ-ਵ੍ਹੀਲਰ ਚਾਲਕਾਂ ਵੱਲੋਂ ਸੀਟੀਯੂ ਦੇ ਡਰਾਈਵਰ ਦੀ ਕੁੱਟਮਾਰ : The Tribune India

ਥ੍ਰੀ-ਵ੍ਹੀਲਰ ਚਾਲਕਾਂ ਵੱਲੋਂ ਸੀਟੀਯੂ ਦੇ ਡਰਾਈਵਰ ਦੀ ਕੁੱਟਮਾਰ

ਥ੍ਰੀ-ਵ੍ਹੀਲਰ ਚਾਲਕਾਂ ਵੱਲੋਂ ਸੀਟੀਯੂ ਦੇ ਡਰਾਈਵਰ ਦੀ ਕੁੱਟਮਾਰ

ਬੱਸ ਚਾਲਕ ਦੀ ਕੁੱਟਮਾਰ ਕਰਦੇ ਹੋਏ ਥ੍ਰੀ-ਵ੍ਹੀਲਰ ਚਾਲਕ।

ਟ੍ਰਿਬਿਊਨ ਨਿਊਜ਼ ਸਰਵਿਸ

ਚੰਡੀਗੜ੍ਹ, 2 ਅਕਤੂਬਰ

ਇੱਥੋਂ ਦੇ ਬਹਿਲਾਣਾ-ਰਾਏਪੁਰ ਖੁਰਦ ਟਰੈਫਿਕ ਲਾਈਟ ਪੁਆਇੰਟ ਨੇੜੇ ਥ੍ਰੀ-ਵ੍ਹੀਲਰ ਚਾਲਕਾਂ ਵੱਲੋਂ ਸੀਟੀਯੂ ਬੱਸ ਦੇ ਚਾਲਕ ਅਤੇ ਕੰਡਕਟਰ ਦੀ ਕੁੱਟਮਾਰ ਕੀਤੀ ਗਈ। ਇਸ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਗਈ ਹੈ। ਇਸ ਬਾਰੇ ਜਾਣਕਾਰੀ ਮਿਲਦੇ ਹੀ ਥਾਣਾ ਸੈਕਟਰ-31 ਦੀ ਪੁਲੀਸ ਨੇ ਦੋ ਥ੍ਰੀ-ਵ੍ਹੀਲਰ ਚਾਲਕਾਂ ਖ਼ਿਲਾਫ਼ ਕੇਸ ਦਰਜ ਕਰ ਦਿੱਤਾ ਹੈ। ਪੁਲੀਸ ਵੱਲੋਂ ਨਾਮਜ਼ਦ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਬ੍ਰਜੇਸ਼ ਮਿਸ਼ਰਾ ਅਤੇ ਪਰਮੀਤ ਮਿਸ਼ਰਾ ਵਾਸੀਆਨ ਦੀਪ ਕੰਪਲੈਕਸ, ਹੱਲੋਮਾਜਰਾ ਵਜੋਂ ਹੋਈ ਹੈ। ਇਹ ਕੇਸ ਥਾਣਾ ਸੈਕਟਰ-31 ਦੀ ਪੁਲੀਸ ਨੇ ਸੀਟੀਯੂ ਬੱਸ ਦੇ ਚਾਲਕ ਕਮਲਜੀਤ ਸਿੰਘ ਦੀ ਸ਼ਿਕਾਇਤ ’ਤੇ ਦਰਜ ਕੀਤਾ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਸੀਟੀਯੂ ਬੱਸ ਦਾ ਚਾਲਕ ਡੇਰਾਬੱਸੀ ਤੋਂ ਸੈਕਟਰ-43 ਬੱਸ ਅੱਡੇ ਵੱਲ ਆ ਰਿਹਾ ਸੀ। ਇਸ ਦੌਰਾਨ ਜਦੋਂ ਉਹ ਬਹਿਲਾਣਾ-ਰਾੲੇਪੁਰ ਖੁਰਦ ਟਰੈਫਿਕ ਲਾਈਟ ਪੁਆਇੰਟ ਨੇੜੇ ਪਹੁੰਚਿਆ ਤਾਂ ਦੋ ਥ੍ਰੀ-ਵ੍ਹੀਲਰ ਚਾਲਕਾਂ ਨੇ ਅੱਗੇ ਥ੍ਰੀ-ਵ੍ਹੀਲਰ ਲਗਾ ਕੇ ਬੱਸ ਨੂੰ ਰੋਕ ਲਿਆ। ਦੋਹਾਂ ਥ੍ਰੀ-ਵ੍ਹੀਲਰ ਚਾਲਕਾਂ ਨੇ ਸੀਟੀਯੂ ਬੱਸ ਦੇ ਡਰਾਈਵਰ ਨਾਲ ਕੁੱਟਮਾਰ ਕੀਤੀ। ਇਸ ਦੌਰਾਨ ਲੜਾਈ ਛੁਡਾਉਣ ਆਏ ਕੰਡਕਟਰ ਨਾਲ ਵੀ ਮੁਲਜ਼ਮਾਂ ਨੇ ਹੱਥੋਪਾਈ ਕੀਤੀ। ਬੱਸ ਕੰਡਕਟਰ ਨਾਲ ਕੁੱਟਮਾਰ ਕੀਤੇ ਜਾਣ ਦੀ ਬੱਸ ’ਚ ਸਵਾਰ ਇਕ ਵਿਅਕਤੀ ਨੇ ਵੀਡੀਓ ਬਣਾ ਲਈ ਜੋ ਕਿ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਗਈ। ਪੁਲੀਸ ਥਾਣਾ, ਸੈਕਟਰ-31 ਦੀ ਪੁਲੀਸ ਨੇ ਸੀਟੀਯੂ ਬੱਸ ਦੇ ਚਾਲਕ ਕਮਲਜੀਤ ਸਿੰਘ ਦੀ ਸ਼ਿਕਾਇਤ ’ਤੇ ਥ੍ਰੀ-ਵ੍ਹੀਲਰ ਚਾਲਕ ਬ੍ਰਜੇਸ਼ ਮਿਸ਼ਰਾ ਅਤੇ ਪਰਮੀਤ ਮਿਸ਼ਰਾ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਪੁਲੀਸ ਨੇ ਦੋਹਾਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਕਰਤਾਰਪੁਰ ਸਾਹਿਬ ਦੇ ਦਰਸ਼ਨ-ਦੀਦਾਰੇ

ਕਰਤਾਰਪੁਰ ਸਾਹਿਬ ਦੇ ਦਰਸ਼ਨ-ਦੀਦਾਰੇ

ਲੜਖੜਾ ਰਹੀ ਕੈਨੇਡਾ ਦੀ ਰੀਅਲ ਅਸਟੇਟ

ਲੜਖੜਾ ਰਹੀ ਕੈਨੇਡਾ ਦੀ ਰੀਅਲ ਅਸਟੇਟ

ਬੇਹਿਸਾਬ ਲਾਲਚ ਦੇ ਘੁੱਟ

ਬੇਹਿਸਾਬ ਲਾਲਚ ਦੇ ਘੁੱਟ

ਭਾਰਤੀ ਅਰਥਚਾਰਾ ਸਵਾਲਾਂ ਦੇ ਘੇਰੇ ’ਚ

ਭਾਰਤੀ ਅਰਥਚਾਰਾ ਸਵਾਲਾਂ ਦੇ ਘੇਰੇ ’ਚ

ਸੰਵਿਧਾਨਕ ਹੱਕ ਅਤੇ ਅਦਾਲਤਾਂ ਦੇ ਫਰਜ਼

ਸੰਵਿਧਾਨਕ ਹੱਕ ਅਤੇ ਅਦਾਲਤਾਂ ਦੇ ਫਰਜ਼

ਭਾਰਤ ਦੀ ਕਿਰਤ ਸ਼ਕਤੀ ਦਾ ਸੰਕਟ

ਭਾਰਤ ਦੀ ਕਿਰਤ ਸ਼ਕਤੀ ਦਾ ਸੰਕਟ

ਸ਼ਹਿਰ

View All