ਪੱਤਰ ਪ੍ਰੇਰਕ
ਪੰਚਕੂਲਾ, 21 ਅਕਤੂਬਰ
ਮਾਤਾ ਮਨਸਾ ਦੇਵੀ ਮੰਦਰ ਵਿੱਚ ਨਵਰਾਤਰੇ ਮੇਲੇ ਮੌਕੇ 8000 ਤੋਂ ਵੱਧ ਸ਼ਰਧਾਲੂ ਰੋਜ਼ਾਨਾ ਮੱਥਾ ਟੇਕ ਰਹੇ ਹਨ। ਵਧੇਰੇ ਸ਼ਰਧਾਲੂ ਪੰਚਕੂਲਾ, ਚੰਡੀਗੜ੍ਹ ਅਤੇ ਮੁਹਾਲੀ ਤੋਂ ਇਲਾਵਾ ਪੰਜਾਬ ਦੇ ਮਾਲਵਾ ਖੇਤਰ ਤੋਂ ਆ ਰਹੇ ਹਨ। ਅੱਜ ਪੰਜਵੇਂ ਦਿਨ 6700 ਸ਼ਰਧਾਲੂਆਂ ਨੇ ਮੱਥਾ ਟੇਕਣ ਲਈ ਆਨਲਾਈਨ ਰਜਿਸਟਰੇਸ਼ਨ ਕਰਵਾਈ। ਇਸੇ ਤਰ੍ਹਾਂ ਪੂਜਾ ਸਥੱਲ ਬੋਰਡ ਦੇ ਅਧੀਨ ਪੈਂਦੇ ਕਾਲਕਾ ਵਿੱਚ ਕਾਲੀ ਮਾਤਾ ਮੰਦਰ ਵਿੱਚ ਮੱਥਾ ਟੇਕਣ ਲਈ 1180 ਸ਼ਰਧਾਲੂਆਂ ਨੇ ਰਜਿਸ਼ਟਰੇਸ਼ਨ ਕਰਵਾਈ। ਪੂਜਾ ਸਥੱਲ ਦੇ ਸੀਈਓ ਐਮ.ਐੱਸ ਯਾਦਵ ਨੇ ਦੱਸਿਆ ਕਿ ਮਾਤਾ ਮਨਸਾ ਦੇਵੀ ਮੰਦਰ ਅਤੇ ਕਾਲੀ ਮਾਤਾ ਮੰਦਰ ਕਾਲਕਾ ਵਿੱਚ ਚੌਥੇ ਦਿਨ ਤੱਕ 12 ਲੱਖ 36 ਹਜ਼ਾਰ 332 ਰੁਪਏ ਦਾ ਚੜ੍ਹਾਵਾ ਸ਼ਰਧਾਲੂਆਂ ਨੇ ਚੜ੍ਹਾਇਆ।