-ਪੱਤਰ ਪ੍ਰੇਰਕ
ਬਨੂੜ, 12 ਸਤੰਬਰ
ਸੀਪੀਆਈ(ਐਮ) ਦੀ ਬਨੂੜ ਸਰਕਲ ਦੀ ਮੀਟਿੰਗ ਵਿੱਚ 27 ਸਤੰਬਰ ਨੂੰ ਸੰਯੁਕਤ ਕਿਸਾਨ ਮੋਰਚੇ ਵੱਲੋਂ ਦਿੱਤੇ ‘ਭਾਰਤ ਬੰਦ’ ਦੇ ਸੱਦੇ ਨੂੰ ਪੂਰਨ ਹਮਾਇਤ ਦੇਣ ਦਾ ਫ਼ੈਸਲਾ ਲਿਆ ਗਿਆ। ਪਾਰਟੀ ਦੇ ਸੀਨੀਅਰ ਆਗੂ ਚੌਧਰੀ ਮੁਹੰਮਦ ਸਦੀਕ ਦੀ ਪ੍ਰਧਾਨਗੀ ਹੇਠ ਬਨੂੜ ਵਿੱਚ ਹੋਈ ਮੀਟਿੰਗ ਵਿੱਚ ਸਮੁੱਚੇ ਸੈੱਲਾਂ ਦੇ ਅਹੁਦੇਦਾਰਾਂ ਨੇ ਸ਼ਮੂਲੀਅਤ ਕੀਤੀ।
ਮੀਟਿੰਗ ਨੂੰ ਪਾਰਟੀ ਦੇ ਜ਼ਿਲ੍ਹਾ ਸਕੱਤਰ ਧਰਮਪਾਲ ਸਿੰਘ ਸੀਲ ਨੇ 25 ਸਤੰਬਰ ਨੂੰ ਬਨੂੜ ਵਿੱਚ ਜ਼ਿਲ੍ਹਾ ਇਜਲਾਸ ਕਰਾਉਣ ਦਾ ਐਲਾਨ ਕੀਤਾ, ਜਿਸ ਵਿੱਚ 150 ਡੈਲੀਗੇਟ ਸ਼ਮੂਲੀਅਤ ਕਰਨਗੇ।
ਕਾਮਰੇਡ ਗੁਰਦਰਸ਼ਨ ਸਿੰਘ ਖਾਸਪੁਰ ਨੇ ਦੱਸਿਆ ਕਿ ਜ਼ਿਲ੍ਹਾ ਇਜਲਾਸ ਦੀ ਤਿਆਰੀ ਲਈ ਕਾਮਰੇਡ ਪ੍ਰੇਮ ਸਿੰਘ ਘੜਾਮਾਂ ਨੂੰ ਕਨਵੀਨਰ ਥਾਪਿਆ ਗਿਆ ਹੈ। ਉਨਾਂ ਦੱਸਿਆ ਕਿ ਇਹ ਇਜਲਾਸ ਸ਼ਹੀਦ ਇੰਦਰਜੀਤ ਸਿੰਘ ਭਗੜਾਣਾ ਹਾਲ ਵਿੱਚ ਹੋਵੇਗਾ।
ਕੈਪਸ਼ਨ; ਸੀਪੀਐਮ ਦੀ ਬਨੂੜ ਵਿਖੇ ਹੋਈ ਮੀਟਿੰਗ ਵਿੱਚ ਸ਼ਾਮਲ ਅਹੁਦੇਦਾਰ। ਫੋਟੋ; ਚਿੱਲਾ