ਪੱਤਰ ਪ੍ਰੇਰਕ
ਚੰਡੀਗੜ੍ਹ, 13 ਜੁਲਾਈ
ਕੋਵਿਡ-19 ਵਾਇਰਸ ਸਬੰਧੀ ਆਮ ਲੋਕਾਂ ਨੂੰ ਘਰ ਬੈਠਿਆਂ ਹੀ ਦੇਖਭਾਲ ਕਰਨ ਤੇ ਜਾਣਕਾਰੀ ਦੇਣ ਅਤੇ ਇਸ ਤੋਂ ਬਚਾਅ ਲਈ ਢੰਗ ਤਰੀਕੇ ਦੱਸਣ ਹਿਤ ਇੱਕ ਤਸਵੀਰਾਂ ਵਾਲਾ ਕਿਤਾਬਚਾ ‘ਕੋਵਿਡ-19 ਐਂਡ ਹੋਮ ਬੇਸਡ ਕੇਅਰ: ਬੀਟਿੰਗ ਦ ਵੇਵਜ਼’ ਅੱਜ ਪ੍ਰਸ਼ਾਸਕ ਦੇ ਸਲਾਹਕਾਰ ਧਰਮਪਾਲ ਆਈ.ਏ.ਐਸ. ਵੱਲੋਂ ਰਿਲੀਜ਼ ਕੀਤਾ ਗਿਆ। ਡਾ. ਵਿਨੋਦ ਕੇ. ਪੌਲ ਮੈਂਬਰ ਹੈਲਥ, ਨੀਤੀ ਆਯੋਗ ਵੱਲੋਂ ਲਿਖੀ ਇਸ ਪੁਸਤਕ ਵਿੱਚ ਵਿਸਥਾਰ ਸਹਿਤ ਜਾਣਕਾਰੀ ਦਿਤੀ ਗਈ ਹੈ ਕਿ ਕਰੋਨਾ ਦੀ ਲਾਗ ਲੱਗਣ ਦੌਰਾਨ ਘਰੇਲੂ ਇਕਾਂਤਵਾਸ ’ਚ ਰਹਿੰਦਿਆਂ ਕਿਹੜੀਆਂ ਹਦਾਇਤਾਂ ਦੀ ਪਾਲਣਾ ਕਰਨੀ ਅਤੇ ਕਿਸ ਪ੍ਰਕਾਰ ਇਲਾਜ ਕਰਨਾ ਚਾਹੀਦਾ ਹੈ ਤੇ ਡਾਕਟਰੀ ਸਹਾਇਤਾ ਕਦੋਂ ਅਤੇ ਕਿਥੋਂ ਲਈ ਜਾ ਸਕਦੀ ਹੈ।