ਹਰਜੀਤ ਸਿੰਘ
ਡੇਰਾਬਸੀ, 27 ਦਸੰਬਰ
ਨਗਰ ਕੌਂਸਲ ਨੇ ਸੈਣੀ ਸਮਾਜ ਦੇ ਵਿਰੋਧ ਦੇ ਬਾਵਜੂਦ ਕੌਂਸਲ ਭਵਨ ਨੂੰ ਆਰਜ਼ੀ ਤੌਰ ’ਤੇ ਸੈਣੀ ਭਵਨ ਵਿੱਚ ਤਬਦੀਲ ਕਰ ਲਿਆ ਹੈ। ਸੈਣੀ ਭਵਨ ਵਿੱਚ ਅੱਜ ਸ੍ਰੀ ਸੁਖਮਨੀ ਸਾਹਿਬ ਦਾ ਪਾਠ ਕਰਵਾਇਆ ਗਿਆ। ਹਲਕਾ ਇੰਚਾਰਜ ਦੀਪਇੰਦਰ ਸਿੰਘ ਢਿੱਲੋਂ ਨੇ ਕੌਂਸਲ ਭਵਨ ਦੇ ਦਫ਼ਤਰ ਦੀ ਸ਼ੁਰੂਆਤ ਕਰਵਾਈ। ਇਸ ਮੌਕੇ ਇਕੱਤਰ ਹੋਏ ਲੋਕਾਂ ਨੂੰ ਸੰਬੋਧਨ ਕਰਦਿਆਂ ਕੌਂਸਲ ਪ੍ਰਧਾਨ ਰਣਜੀਤ ਸਿੰਘ ਰੈੱਡੀ ਨੇ ਕਿਹਾ ਕਿ ਕੌਂਸਲ ਵੱਲੋਂ ਉਸਾਰਿਆ ਜਾ ਰਿਹਾ ਨਵਾਂ ਬੱਸ ਸਟੈਂਡ ਮਾਤਾ ਗੁਜਰ ਕੌਰ ਨੂੰ ਸਮਰਪਿਤ ਹੋਵੇਗਾ। ਉਨ੍ਹਾਂ ਨੇ ਕਿਹਾ ਕਿ ਇਹ ਦਫ਼ਤਰ ਆਰਜ਼ੀ ਤੌਰ ’ਤੇ ਦੋ ਸਾਲਾਂ ਲਈ ਇਥੇ ਤਬਦੀਲ ਕੀਤਾ ਗਿਆ ਹੈ। ਬੱਸ ਸਟੈਂਡ ਤੇ ਕੌਂਸਲ ਦਫ਼ਤਰ ਬਣਨ ਮਗਰੋਂ ਇਸ ਨੂੰ ਇਥੋਂ ਤਬਦੀਲ ਕਰ ਦਿੱਤਾ ਜਾਏਗਾ। ਇਸ ਮੌਕੇ ਕਾਂਗਰਸੀ ਆਗੂ ਅੰਕਿਤ ਜੈਨ, ਪਾਲੀ ਈਸਾਪੁਰ, ਭੁਪਿੰਦਰ ਸ਼ਰਮਾ, ਉਪਿੰਦਰ ਚੱਢਾ ਸਣੇ ਸ਼ਹਿਰ ਦੀਆਂ ਸਾਰੀਆਂ ਗੁਰਦੁਆਰਾ ਪ੍ਰਬੰਧਕ ਕਮੇਟੀਆਂ, ਪਾਰਟੀ ਦੇ ਕੌਂਸਲਰ, ਸਟਾਫ਼ ਅਤੇ ਵੱਡੀ ਗਿਣਤੀ ਵਿੱਚ ਸ਼ਹਿਰ ਵਾਸੀ ਹਾਜ਼ਰ ਸਨ।