ਕੌਂਸਲ ਚੋਣਾਂ: ਅਕਾਲੀ ਦਲ ਨੇ ਨੌਂ ਵਾਰਡਾਂ ਲਈ ਉਮਦਵਾਰ ਐਲਾਨੇ

ਕੌਂਸਲ ਚੋਣਾਂ: ਅਕਾਲੀ ਦਲ ਨੇ ਨੌਂ ਵਾਰਡਾਂ ਲਈ ਉਮਦਵਾਰ ਐਲਾਨੇ

ਉਮੀਦਵਾਰਾਂ ਨੂੰ ਸਿਰੋਪੇ ਪਾ ਕੇ ਸਨਮਾਨਿਤ ਕਰਦੇ ਹੋਏ ਰਣਜੀਤ ਸਿੰਘ ਗਿੱਲ।

ਪੱਤਰ ਪ੍ਰੇਰਕ  

ਕੁਰਾਲੀ, 13 ਜਨਵਰੀ  

ਕੌਂਸਲ ਚੋਣਾਂ ਨੂੰ ਲੈ ਕੇ ਪਹਿਲਕਦਮੀ ਕਰਦਿਆਂ ਅਕਾਲੀ ਦਲ ਨੇ ਆਪਣੇ ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕਰ ਦਿੱਤੀ ਹੈ। ਅਕਾਲੀ ਦਲ ਨੇ ਪਹਿਲੀ ਸੂਚੀ ਵਿੱਚ 9 ਉਮੀਦਵਾਰਾਂ ਦੇ ਨਾਂ ਸ਼ਾਮਲ ਕੀਤੇ ਹਨ। ਅੱਜ ਵਾਰਡ ਨੰਬਰ 2 ਤੋਂ ਗੁਰਚਰਨ ਸਿੰਘ ਰਾਣਾ, 3 ਤੋਂ ਕਰਮਜੀਤ ਕੌਰ, 6 ਤੋਂ ਦਵਿੰਦਰ ਸਿੰਘ ਠਾਕੁਰ, 7 ਤੋਂ ਕੁਲਵੰਤ ਕੌਰ ਪਾਬਲਾ, 10 ਤੋਂ ਗੁਰਮੇਲ ਸਿੰਘ ਪਾਬਲਾ, 11 ਤੋਂ ਅਮਨਦੀਪ ਸਿੰਘ ਬਬਲਾ, 13 ਤੋਂ ਨਵਨੀਤ ਕੌਰ, 15 ਤੋਂ ਗਗਨਦੀਪ ਬਾਂਸਲ ਤੇ 16 ਤੋਂ ਸਵਰਨ ਸਿੰਘ ਕਾਲਾ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਗਿਆ ਹੈ।  

ਰੂਪਨਗਰ (ਪੱਤਰ ਪ੍ਰੇਰਕ): ਸ਼੍ਰੋਮਣੀ ਅਕਾਲੀ ਦਲ ਵੱਲੋਂ ਰੂਪਨਗਰ ਵਿੱਚ ਨਗਰ ਕੌਂਸਲ ਚੋਣਾਂ ਲਈ ਵਾਰਡ ਨੰਬਰ 20 ਤੋਂ ਰਾਜੇਸ਼ ਵਰਮਾ ਬੇਲੇ ਵਾਲੇ ਨੂੰ ਉਮੀਦਵਾਰ ਬਣਾਇਆ ਗਿਆ ਹੈ, ਜੋ ਅੱਜ ਸਾਬਕਾ ਸਿੱਖਿਆ ਮੰਤਰੀ ਡਾ. ਦਲਜੀਤ ਸਿੰਘ ਚੀਮਾ ਦੀ ਹਾਜ਼ਰੀ ਵਿੱਚ ਸਾਥੀਆਂ ਸਮੇਤ  ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਹੋਏ। 

ਅਕਾਲੀ ਦਲ ਦੇ ਉਮੀਦਵਾਰ ਤੱਕੜੀ ਚੋਣ ਨਿਸ਼ਾਨ ’ਤੇ ਲੜਨਗੇ: ਚੰਦੂਮਾਜਰਾ 

ਐਸਏਐਸ ਨਗਰ (ਪੱਤਰ ਪ੍ਰੇਰਕ): ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਸਾਬਕਾ ਸੰਸਦ ਮੈਂਬਰ ਪ੍ਰੇਮ ਸਿੰਘ ਚੰਦੂਮਾਜਰਾ ਨੇ ਸਪੱਸ਼ਟ ਕੀਤਾ ਹੈ ਕਿ ਪੰਜਾਬ ਵਿੱਚ ਹੋਣ ਵਾਲੀਆਂ ਨਗਰ ਨਿਗਮ ਅਤੇ ਨਗਰ ਕੌਂਸਲ ਚੋਣਾਂ ਦੌਰਾਨ ਸਾਰੇ ਅਹੁਦੇਦਾਰਾਂ ਨੂੰ ਤੱਕੜੀ ਚੋਣ ਨਿਸ਼ਾਨ ’ਤੇ ਚੋਣਾਂ ਲੜਨ ਲਈ ਕਿਹਾ ਗਿਆ ਹੈ। 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All