ਪੱਤਰ ਪ੍ਰੇਰਕ
ਚੰਡੀਗੜ੍ਹ, 8 ਦਸੰਬਰ
ਨਗਰ ਨਿਗਮ ਚੋਣਾਂ ਦੇ ਲਈ ਵਾਰਡ ਨੰਬਰ 30 ਤੋਂ ਅਕਾਲੀ-ਬਸਪਾ ਉਮੀਦਵਾਰ ਹਰਦੀਪ ਸਿੰਘ ਬੁਟੇਰਲਾ ਦੀ ਚੋਣ ਪ੍ਰਚਾਰ ਮੁਹਿੰਮ ਨੂੰ ਪਿੰਡ ਬਡਹੇੜੀ ਵਿੱਚ ਭਰਵਾਂ ਹੁੰਗਾਰਾ ਮਿਲਿਆ ਹੈ। ਇਸ ਮੌਕੇ ਸਮਰਥਕਾਂ ਬੁਟੇਰਲਾ ਨੂੰ ਦੱਸਿਆ ਕਿ ਉਹ ਚੰਡੀਗੜ੍ਹ ਸ਼ਹਿਰ ਵਿੱਚ ਮੌਜੂਦਾ ਸੱਤਾਧਾਰੀ ਭਾਜਪਾ ਤੋਂ ਤੰਗ ਆ ਚੁੱਕੇ ਹਨ। ਕਰੋਨਾ ਮਹਾਮਾਰੀ ਦੌਰਾਨ ਭਾਜਪਾ ਦੀ ਅਗਵਾਈ ਵਾਲੀ ਇਸ ਨਗਰ ਨਿਗਮ ਨੇ ਪਿੰਡਾਂ ਦੇ ਲੋਕਾਂ ਨੂੰ ਬਿਜਲੀ ਅਤੇ ਪਾਣੀ ਦੇ ਬਿੱਲਾਂ ਵਿੱਚ ਭਾਰੀ ਪ੍ਰੇਸ਼ਾਨੀਆਂ ਦਿੱਤੀਆਂ। ਉਨ੍ਹਾਂ ਨੇ ਬੁਟੇਰਲਾ ਦੇ ਹੱਕ ’ਚ ਆਵਾਜ਼ ਬੁਲੰਦ ਕਰਦਿਆਂ ਭਾਜਪਾ, ਕਾਂਗਰਸ ਅਤੇ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਨੂੰ ਲੋਕ ਮੂੰਹ ਨਹੀਂ ਲਗਾਉਣਗੇ। ਹਰਦੀਪ ਸਿੰਘ ਬੁਟੇਰਲਾ ਨੇ ਲੋਕਾਂ ਨੂੰ ਵਿਸ਼ਵਾਸ ਦਿਵਾਇਆ ਕਿ ਲੋਕ ਸੇਵਾ ਦੀ ਲੜੀ ਨੂੰ ਜਾਰੀ ਰੱਖਣਗੇ। ਇਸ ਮੌਕੇ ਲੱਖਾ ਬਡਹੇੜੀ, ਪੱਪੀ ਬਡਹੇੜੀ, ਨੱਥਾ ਸਿੰਘ, ਜਗਦੀਪ ਸਿੰਘ, ਬਲਰਾਮ ਸਿੰਘ ਆਦਿ ਦੀ ਅਗਵਾਈ ਹੇਠ ਬੁਟੇਰਲਾ ਦਾ ਸਨਮਾਨ ਵੀ ਕੀਤਾ ਗਿਆ।
ਭਾਜਪਾ ਯੁਵਾ ਮੋਰਚਾ ਦੇ ਆਗੂ ਕਾਂਗਰਸ ’ਚ ਸ਼ਾਮਲ
ਚੰਡੀਗੜ੍ਹ (ਟਨਸ): ਭਾਜਪਾ ਯੁਵਾ ਮੋਰਚਾ ਦੇ ਕਈ ਨੇਤਾ ਤੇ ਵਰਕਰ ਅੱਜ ਸੈਕਟਰ 35 ਸਥਿਤ ਦਫ਼ਤਰ ਵਿਚ ਕਾਂਗਰਸ ਵਿੱਚ ਸ਼ਾਮਲ ਹੋ ਗਏ। ਚੰਡੀਗੜ੍ਹ ਨਗਰ ਨਿਗਮ ਚੋਣਾਂ ’ਚ ਕਾਂਗਰਸ ਦੇ ਕੋਆਰਡੀਨੇਟਰ ਰਜਿੰਦਰ ਰਾਣਾ ਅਤੇ ਚੰਡੀਗੜ੍ਹ, ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਭਾਸ਼ ਚਾਵਲਾ ਦੀ ਮੌਜੂਦਗੀ ਮੌਕੇ ਸ਼ਸ਼ਾਂਕ ਭੱਟ, ਸ਼ੋਰਾਭ ਖਾਨ, ਅਜੇ ਭਾਰਦਵਾਜ, ਅਭਿਸ਼ੇਕ ਧੀਮਾਨ, ਖਾਲਿਦ ਕੁਰੈਸ਼ੀ, ਮਲਕੀਤ ਸਿੰਘ ਕਾਕਾ, ਆਜ਼ਾਦ, ਹੈਪੀ ਤੇ ਸ਼ਾਹਿਦ ਖਾਨ ਸ਼ਾਮਲ ਕਾਂਗਰਸ ’ਚ ਸ਼ਾਮਲ ਹੋਏ।