ਕਰੋਨਾ: ਸੈਕਟਰ-19 ਵਾਸੀ ਨੇ ਤੋੜਿਆ ਦਮ; 19 ਹੋਰ ਕੇਸ ਆਏ ਸਾਹਮਣੇ

ਕਰੋਨਾ: ਸੈਕਟਰ-19 ਵਾਸੀ ਨੇ ਤੋੜਿਆ ਦਮ; 19 ਹੋਰ ਕੇਸ ਆਏ ਸਾਹਮਣੇ

ਸੋਹਾਣਾ ਹਸਪਤਾਲ ਵਿੱਚ ਮਰੀਜ਼ਾਂ ਨੂੰ ਸ਼ਿਫਟ ਕੀਤੇ ਜਾਣ ਦਾ ਦ੍ਰਿਸ਼।

ਕੁਲਦੀਪ ਸਿੰਘ
ਚੰਡੀਗੜ੍ਹ, 15 ਜੁਲਾਈ

ਸ਼ਹਿਰ ਵਿੱਚ ਕਰੋਨਾਵਾਇਰਸ ਕਾਰਨ ਇੱਕ ਹੋਰ ਮੌਤ ਹੋ ਗਈ ਹੈ। ਮ੍ਰਿਤਕ ਵਿਅਕਤੀ ਸੈਕਟਰ 19 ਦਾ ਵਸਨੀਕ ਸੀ ਜਿਸ ਦੀ ਊਮਰ 78 ਵਰ੍ਹੇ ਸੀ। ਊਹ ਦਿਲ ਦੀ ਬਿਮਾਰੀ ਤੋਂ ਪੀੜਤ ਸੀ ਤੇ ਪੰਚਕੂਲਾ ਦੇ ਸੈਕਟਰ 6 ਸਥਿਤ ਸਿਵਲ ਹਸਪਤਾਲ ਵਿਚ ਇਲਾਜ ਅਧੀਨ ਸੀ। ਯੂਟੀ ਦੇ ਸਿਹਤ ਵਿਭਾਗ  ਮੁਤਾਬਕ ਸ਼ਹਿਰ ਵਿੱਚ ਅੱਜ 19 ਹੋਰ ਮਰੀਜ਼ਾਂ ਦੀਆਂ ਕਰੋਨਾ ਰਿਪੋਰਟਾਂ ਪਾਜ਼ੇਟਿਵ ਆਈਆਂ ਹਨ। ਇਨ੍ਹਾਂ ਮਰੀਜ਼ਾਂ ਵਿੱਚ ਸੈਕਟਰ 46 ਦੇ ਦੋ ਵਸਨੀਕ, ਬਾਪੂਧਾਮ ਕਲੋਨੀ ਦੇ ਦੋ ਵਿਅਕਤੀ, ਸੈਕਟਰ 25 ਦਾ ਵਸਨੀਕ, ਖੁੱਡਾ ਅਲੀਸ਼ੇਰ ਵਾਸੀ, ਸੈਕਟਰ 63 ਤੋਂ 29 ਸਾਲਾਂ ਦੀ ਔਰਤ, ਸੈਕਟਰ 29 ਦੇ ਦੋ ਵਿਅਕਤੀ, ਰਾਏਪੁਰ ਖੁਰਦ ਵਾਸੀ, ਪਿੰਡ ਧਨਾਸ ਤੋਂ 53 ਸਾਲਾਂ ਦਾ ਬਜ਼ੁਰਗ, ਬੁੜੈਲ ਦੇ ਦੋ ਵਸਨੀਕ, ਸੈਕਟਰ 48 ਦੀ ਬਿਰਧ ਔਰਤ ਤੇ ਦੋ ਪੁਰਸ਼, ਪਿੰਡ ਧਨਾਸ ਤੋਂ 57 ਸਾਲਾਂ ਦਾ ਵਿਅਕਤੀ ਤੇ ਸੈਕਟਰ-38 ਤੋਂ 36 ਸਾਲਾਂ ਔਰਤ ਸ਼ਾਮਲ  ਹਨ।

ਇਸੇ ਦੌਰਾਨ ਅੱਜ 13 ਮਰੀਜ਼ਾਂ ਨੂੰ ਇਲਾਕੇ ਦੇ ਵੱਖ ਵੱਖ ਹਸਪਤਾਲਾਂ ਤੇ ਸੂਦ ਧਰਮਸ਼ਾਲਾ ਤੋਂ ਡਿਸਚਾਰਜ ਕਰ ਦਿੱਤਾ ਗਿਆ ਹੈ। ਇਹ ਮਰੀਜ਼ ਬਾਪੂ ਧਾਮ ਕਾਲੋਨੀ, ਸੈਕਟਰ 41, ਸੈਕਟਰ 30, ਪਿਡ ਧਨਾਸ, ਡੱਡੂਮਾਜਰਾ ਕਾਲੋਨੀ, ਸੈਕਟਰ 19, ਸੈਕਟਰ 42, ਸੈਕਟਰ 21 ਅਤੇ ਪਿੰਡ ਦੜੂਆ ਦੇ ਵਸਨੀਕ ਹਨ। ਇਸ ਸਮੇਂ ਚੰਡੀਗੜ੍ਹ ਵਿੱਚ ਕਰੋਨਾ ਮਰੀਜ਼ਾਂ ਦੀ ਕੁੱਲ ਗਿਣਤੀ 619 ਹੈ ਜਿਨ੍ਹਾਂ ਵਿੱਚੋਂ 11 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ ਤੇ ਐਕਟਿਵ ਕੇਸਾਂ ਦੀ ਗਿਣਤੀ 149 ਹੈ।

ਪੰਚਕੂਲਾ ਵਿੱਚ 26 ਹੋਰ ਕੇਸ ਪਾਜ਼ੇਟਿਵ

ਪੰਚਕੂਲਾ (ਪੀਪੀ ਵਰਮਾ): ਪੰਚਕੂਲਾ ਇਲਾਕੇ ਵਿੱਚ ਅੱਜ ਕਰੋਨਾ ਦੇ 26 ਹੋਰ ਪਾਜ਼ੇਟਿਵ ਕੇਸ ਸਾਹਮਣੇ ਆਏ ਹਨ। ਇਨ੍ਹਾਂ ਵਿੱਚੋਂ ਵਧੇਰੇ ਕੇਸ ਆਈਟੀਬੀਪੀ ਕੈਂਪ, ਆਸ਼ੀਆਨਾ ਕੰਪਲੈਕਸ ਨਾਲ ਸਬੰਧਤ ਹਨ। ਇਸੇ ਤਰ੍ਹਾਂ ਪੰਚਕੂਲਾ ਦੇ ਵੱਖ-ਵੰਖ ਸੈਕਟਰਾਂ ਵਿੱਚੋਂ ਕਰੋਨਾ ਦੇ ਮਰੀਜ਼ ਮਿਲੇ ਹਨ। ਇਸੇ ਦੌਰਾਨ ਸੈਕਟਰ-7 ਵਿੱਚ 42 ਸਾਲਾਂ ਦੀ ਮਹਿਲਾ ਅਤੇ ਸੈਕਟਰ-26 ਵਿੱਚ 55 ਸਾਲਾਂ ਦੀ ਮਹਿਲਾ ਕਰੋਨਾ ਪਾਜ਼ੇਟਿਵ ਪਾਈਆਂ ਗਈਆਂ ਹਨ। ਸਿਵਲ ਸਰਜਨ ਡਾ. ਜਸਜੀਤ ਕੌਰ ਨੇ ਕਿਹਾ ਹੈ ਕਿ ਸਿਹਤ ਵਿਭਾਗ ਵੱਲੋਂ ਦੋਨਾਂ ਮਹਿਲਾਵਾਂ ਨੂੰ ਹਸਪਤਾਲ ਵਿੱਚ ਦਾਖਲ ਕਰ ਲਿਆ ਗਿਆ ਹੈ। ਨੋਡਲ ਅਫ਼ਸਰ ਰਾਜੀਵ ਨਰਵਾਲ ਦੇ ਦੱਸਿਆ ਕਿ ਇਨ੍ਹਾਂ ਮਰੀਜ਼ਾਂ ਦੇ ਇਲਾਕੇ ਨੂੰ ਕੰਟੇਨਮੈਂਟ ਏਰੀਆ ਐਲਾਨਿਆ ਗਿਆ ਹੈ ਅਤੇ ਨਿਗਮ ਟੀਮ ਇਲਾਕੇ ਨੂੰ ਸੈਨੇਟਾਈਜ਼ ਕਰ ਰਹੀ ਹੈ। 

 ਖਰੜ (ਸ਼ਸ਼ੀ ਪਾਲ ਜੈਨ): ਖਰੜ ਵਿੱਚ ਅੱਜ ਕਰੋਨਾ ਦੇ ਤਿੰਨ ਮਰੀਜ਼ ਪਾਏ ਗਏ ਹਨ। ਐੱਸਐਮਓ ਡਾ. ਤਰਸੇਮ ਸਿੰਘ ਨੇ ਦੱਸਿਆ ਕਿ ਅੱਜ ਛੱਜੂਮਾਜਰਾ, ਸੰਨੀ ਐਨਕਲੇਵ ਅਤੇ ਸ਼ਿਵਜੋਤ ਕੰਪਲੈਕਸ ਵਿਚ ਕਰੋਨਾ ਦਾ ਇਕ-ਇਕ ਕੇਸ ਪਾਇਆ ਗਿਆ ਹੈ। ਤਿੰਨਾਂ ਮਰੀਜ਼ਾਂ ਨੂੰ ਗਿਆਨ ਸਾਗਰ ਹਸਪਤਾਲ ਰੈਫਰ ਕੀਤਾ ਗਿਆ ਹੈ। ਅੱਜ ਸਿਹਤ ਵਿਭਾਗ ਵੱਲੋਂ 55 ਵਿਅਕਤੀਆਂ ਦੇ ਸੈਂਪਲ ਲੈ ਕੇ ਜਾਂਚ ਲਈ ਭੇਜੇ ਗਏ ਹਨ। ਪੰਜਾਬ ਦੇ ਇੱਕ ਮੰਤਰੀ, ਜੋ ਕਰੋਨਾ ਪੀੜਤ ਪਾਇਆ ਗਿਆ ਹੈ, ਉਸ ਦੇ ਕੁਝ ਸਟਾਫ ਮੈਂਬਰਾਂ ਦੇ ਵੀ ਸੈਂਪਲ ਲਏ ਗਏ ਹਨ। 

ਅੰਬਾਲਾ (ਰਤਨ ਸਿੰਘ ਢਿੱਲੋਂ): ਪ੍ਰਸ਼ਾਸਨ ਨੇ ਸ਼ਹਿਰ ਵਿਚ ਰਾਤ 10 ਵਜੇ ਤੋਂ ਸਵੇਰੇ 5 ਵਜੇ ਤੱਕ ਕਰਫਿਊ ਲਾਉਣ ਦੇ ਹੁਕਮ ਦਿੱਤੇ ਹਨ ਅਤੇ ਜੋ ਤੁਰੰਤ ਪ੍ਰਭਾਵ ਤੋਂ ਲਾਗੂ ਹੋ ਗਏ ਹਨ। ਇਸੋੇ ਦੌਰਾਨ ਅੱਜ ਅੰਬਾਲਾ ਵਿੱਚ ਕਰੋਨਾ ਦੇ 33 ਨਵੇਂ ਕੇਸ ਆਏ ਹਨ। ਇਸ ਨਾਲ ਕਰੋਨਾ ਐਕਟਿਵ ਕੇਸਾਂ ਦੀ ਗਿਣਤੀ 246 ਹੋ ਗਈ ਹੈ। ਡਾ. ਸੁਧੀਰ ਸਿੰਗਲਾ ਨੇ ਦੱਸਿਆ ਕਿ ਅੱਜ ਇਕੱਲੇ ਅੰਬਾਲਾ ਸ਼ਹਿਰ ਵਿਚੋਂ 24 ਕੇਸ ਸਾਹਮਣੇ ਆਏ ਹਨ ਜਿਨ੍ਹਾਂ ਵਿਚੋਂ 20 ਕੇਸ ਤਾਂ ਕੱਪੜਾ ਮਾਰਕੀਟ ਨਾਲ ਸਬੰਧਤ ਹਨ। ਇਸੇ ਤਰ੍ਹਾਂ ਅੰਬਾਲਾ ਛਾਉਣੀ ਵਿਚੋਂ 6 ਅਤੇ ਸ਼ਾਹਜ਼ਾਦਪੁਰ, ਪਿਲਖਨੀ ਤੇ ਰਾਜੌਲੀ ਵਿਚੋਂ ਕਰੋਨਾ ਦਾ ਇਕ-ਇਕ ਕੇਸ ਮਿਲਿਆ ਹੈ।

ਮੁਹਾਲੀ ’ਚ 12 ਨਵੇਂ ਕੇਸ; ਸੋਹਾਣਾ ਹਸਪਤਾਲ ਸੀਲ

ਮੁਹਾਲੀ (ਦਰਸ਼ਨ ਸਿੰਘ ਸੋਢੀ): ਮੁਹਾਲੀ ਇਲਾਕੇ ਵਿੱਚ ਅੱਜ ਕਰੋਨਾਵਾਇਰਸ ਦੇ 12 ਹੋਰ ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਤਰ੍ਹਾਂ ਮੁਹਾਲੀ ਜ਼ਿਲ੍ਹੇ ਵਿੱਚ ਕਰੋਨਾ ਪੀੜਤ ਮਰੀਜ਼ਾਂ ਦੀ ਗਿਣਤੀ 456 ’ਤੇ ਪਹੁੰਚ ਗਈ ਹੈ। ਇਨ੍ਹਾਂ ’ਚ 170 ਨਵੇਂ ਕੇਸ ਐਕਟਿਵ ਹਨ। ਪਿਛਲੇ ਚਾਰ ਦਿਨਾਂ ਵਿੱਚ 91 ਨਵੇਂ ਕੇਸ ਸਾਹਮਣੇ ਆਉਣ ਮੁਹਾਲੀ ਇਕ ਫਿਰ ਤੋਂ ਕਰੋਨਾ ਹੌਟਸਪਾਟ ਬਣ ਗਿਆ ਹੈ। ਵੇਰਵਿਆਂ ਅਨੁਸਾਰ ਸੈਕਟਰ-77 ਸਥਿਤ ਸੋਹਾਣਾ ਹਸਪਤਾਲ ਵਿੱਚ ਕਰੋਨਾਵਾਇਰਸ ਤੋਂ ਪੀੜਤ ਅੱਠ ਨਵੇਂ ਕੇਸ ਮਿਲੇ ਹਨ। ਇਹ ਸਾਰੇ ਪੀੜਤ ਨਰਸਿੰਗ ਸਟਾਫ਼ ਮੈਂਬਰ ਹਨ। ਇਸੇ ਤਰ੍ਹਾਂ ਸੈਕਟਰ-69 ਦੇ ਮਾਇਓ ਹਸਪਤਾਲ ਦੇ ਚਾਰ ਮੈਂਬਰਾਂ ਦੀ ਰਿਪੋਰਟ ਪਾਜ਼ੇਟਿਵ ਆਈ ਹੈ। ਸਿਹਤ ਵਿਭਾਗ ਨੇ ਅੱਜ ਅਗਲੇ ਹੁਕਮਾਂ ਤੱਕ ਸੋਹਾਣਾ ਹਸਪਤਾਲ ਕੰਪਲੈਕਸ ਨੂੰ ਬੰਦ ਕਰ ਦਿੱਤਾ ਹੈ। ਪ੍ਰਬੰਧਕਾਂ ਨੂੰ ਓਪੀਡੀ ਤੁਰੰਤ ਬੰਦ ਕਰਨ ਲਈ ਕਿਹਾ ਗਿਆ ਹੈ ਅਤੇ ਹਸਪਤਾਲ ਵਿੱਚ ਦਾਖ਼ਲ ਮਰੀਜ਼ਾਂ ਨੂੰ ਢੁਕਵੀਂ ਥਾਂ ’ਤੇ ਸ਼ਿਫ਼ਟ ਕਰਨ ਲਈ ਆਖਿਆ ਗਿਆ ਹੈ। ਇਸ ਤੋਂ ਇਲਾਵਾ ਆਈਸੀਯੂ ਵਾਰਡ ਵਿੱਚ ਦਾਖ਼ਲ ਮਰੀਜ਼ਾਂ ਅਤੇ ਉੱਥੇ ਡਿਊਟੀ ’ਤੇ ਤਾਇਨਾਤ ਸਾਰੇ ਸਟਾਫ਼ ਦੀ ਮੈਡੀਕਲ ਜਾਂਚ ਕਰਨ ਲਈ ਆਖਿਆ ਗਿਆ ਹੈ। ਮੁਹਾਲੀ ਦੇ ਡਿਪਟੀ ਕਮਿਸ਼ਨਰ ਗਿਰੀਸ਼ ਦਿਆਲਨ ਨੇ ਕਿਹਾ ਕਿ ਕਰੋਨਾ ਦੇ ਫੈਲਾਅ ਨੂੰ ਰੋਕਣ ਲਈ ਮਨੁੱਖੀ ਸੰਪਰਕ ਦੀ ਲੜੀ ਤੋੜਨੀ ਲਾਜ਼ਮੀ ਹੈ। ਊਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਵਿਹਲੇ ਘੁੰਮਣ ਤੋਂ ਗੁਰੇਜ਼ ਕਰਨ। ਉਨ੍ਹਾਂ ਕਿਹਾ ਕਿ ਕੋਵਿਡ ਪ੍ਰੋਟੋਕਾਲ ਭੰਗ ਕਰਨ ਵਾਲਿਆਂ ਵਿਰੁੱਧ ਪੁਲੀਸ ਕੇਸ ਦਰਜ ਕੀਤੇ ਜਾਣਗੇ। ਊਨ੍ਹਾਂ ਕਿਹਾ ਕਿ ਲੋੜ ਪੈਣ ’ਤੇ ਘਰੋਂ ਬਾਹਰ ਨਿਕਲਣ ਵੇਲੇ ਮੂੰਹ ’ਤੇ ਮਾਸਕ ਪਾਉਣ ਨਾ ਭੁਲਿਆ ਜਾਵੇ।  

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਮੁੱਖ ਖ਼ਬਰਾਂ

ਵਿਸ਼ੇਸ਼ ਦਰਜਾ ਖ਼ਤਮ ਕਰਨ ਦੀ ਪਹਿਲੀ ਵਰ੍ਹੇਗੰਢ ਤੋਂ ਪਹਿਲਾਂ ਕਸ਼ਮੀਰ ਵਾਦੀ ’ਚ ਪਾਬੰਦੀਆਂ ਆਇਦ, ਬਾਜ਼ਾਰ ਬੰਦ

ਵਿਸ਼ੇਸ਼ ਦਰਜਾ ਖ਼ਤਮ ਕਰਨ ਦੀ ਪਹਿਲੀ ਵਰ੍ਹੇਗੰਢ ਤੋਂ ਪਹਿਲਾਂ ਕਸ਼ਮੀਰ ਵਾਦੀ ’ਚ ਪਾਬੰਦੀਆਂ ਆਇਦ, ਬਾਜ਼ਾਰ ਬੰਦ

ਅਧਿਕਾਰੀਆਂ ਨੇ ਪਾਬੰਦੀਆਂ ਨੂੰ ਕਰੋਨਾ ਦੇ ਫੈਲਾਅ ਨੂੰ ਠੱਲ੍ਹਣ ਲਈ ਕੀਤੇ ...

ਸ਼੍ਰੋਮਣੀ ਕਮੇਟੀ ਵਲੋਂ ਨਸ਼ਿਆਂ ’ਤੇ ਮੁਕੰਮਲ ਪਾਬੰਦੀ ਦੀ ਮੰਗ

ਸ਼੍ਰੋਮਣੀ ਕਮੇਟੀ ਵਲੋਂ ਨਸ਼ਿਆਂ ’ਤੇ ਮੁਕੰਮਲ ਪਾਬੰਦੀ ਦੀ ਮੰਗ

ਜ਼ਹਿਰੀਲੀ ਸ਼ਰਾਬ ਮੌਤ ਮਾਮਲੇ ਦੀ ਜਾਂਚ ਹਾਈ ਕੋਰਟ ਦੇ ਮੌਜੂਦਾ ਜੱਜ ਕੋਲੋਂ...

ਸ਼ਹਿਰ

View All