ਪੱਤਰ ਪ੍ਰੇਰਕ
ਪੰਚਕੂਲਾ, 20 ਜੂਨ
ਪੰਚਕੂਲਾ ਜ਼ਿਲ੍ਹੇ ਦੇ ਹਲਕੇ ਕਾਲਕਾ ਵਿੱਚ ਸਿਹਤ ਵਿਭਾਗ ਨੇ ਸ਼ਹਿਰ ਵਿੱਚ ਵੱਧ ਰਹੇ ਕਰੋਨਾ ਕੇਸਾਂ ਨੂੰ ਦੇਖਦੇ ਹੋਏ ਸ਼ਹਿਰ ’ਚੋਂ ਅਤੇ ਦੂਸਰੇ ਰਾਜਾਂ ਤੋਂ ਆਏ ਹੋਏ 185 ਲੋਕਾਂ ਦੇ ਕਰੋਨਾ ਸੈਂਪਲ ਲਏ ਗਏ। ਇਹ ਸੈਂਪਲ ਡਾ. ਅਮਨਦੀਪ ਅਤੇ ਡਾ. ਨਰੇਸ਼ ਨਾਗਪਾਲ ਦੀ ਅਗਵਾਈ ਹੇਠ ਲਏ ਗਏ। ਇਸ ਬਾਰੇ ਕਾਲਕਾ ਦੇ ਐੱਸਡੀਐੱਮ ਰਕੇਸ਼ ਕੁਮਾਰ ਨੇ ਦੱਸਿਆ ਕਿ ਪਹਿਲਾਂ ਇਨ੍ਹਾਂ ਕਲੋਨੀਆਂ ਵਿੱਚ ਕਰੋਨਾ ਪਾਜ਼ੇਟਿਵ ਕੇਸ ਆਏ ਸਨ, ਜਿਸ ਕਾਰਨ ਇਨ੍ਹਾਂ ਨੂੰ ਕੰਟੇਨਮੈਂਟ ਜ਼ੋਨ ਐਲਾਨਿਆ ਗਿਆ ਸੀ, ਜਿਸ ਕਾਰਨ ਇਨ੍ਹਾਂ ਮੁਹੱਲਿਆਂ ’ਚੋਂ ਕਰੋਨਾ ਦੇ ਸੈਂਪਲ ਲਏ ਗਏ। ਇਸ ਵਿੱਚ ਸ਼ਾਮਲ ਪਰੇਡ ਮੁਹੱਲਾ ਕਲੋਨੀ, ਬਿਟਨਾ ਕਲੋਨੀ ਪਿੰਜ਼ੌਰ, ਸ਼ਕਤੀ ਨਗਰ, ਵਗਾਤਾ ਮੁਰਾਰੀ ਲਾਲ, ਗਾਂਧੀ ਚੌਖ ਕੋਸ਼ਲਿਯਾ ਹੱਟਸ ਆਦਿ ਇਲਾਕਿਆਂ ਵਿੱਚੋਂ ਸੈਂਪਲ ਲਏ ਗਏ। ਸਿਹਤ ਵਿਭਾਗ ਬਰਵਾਲਾ ਕੇਂਦਰ ਦੰਦਾਂ ਦੀ ਮਾਹਿਰ ਡਾਕਟਰ ਕੁਸ਼ਮ ਹੁੱਡਾ ਅਤੇ ਲੈਬ ਟੈਕਨੀਸ਼ਨ ਜਤਿੰਦਰ ਦੁਆਰਾ ਬਰਵਾਲਾ ਦੀ ਦੇਵ ਕਲੋਨੀ ਵਿੱਚੋਂ ਅੱਠ ਸੈਂਪਲ ਲਏ ਗਏ ਹਨ।