ਡੇਰਾਬੱਸੀ ਵਿੱਚ ਫੁਟਿਆ ਕਰੋਨਾ ਬੰਬ

* ਪਿੰਡ ਬੇਹੜਾ ਮੀਟ ਪਲਾਂਟ ਦੇ 9 ਕਰਮੀਆਂ ਦੀ ਰਿਪੋਰਟ ਆਈ ਪਾਜ਼ੇਟਿਵ;

ਡੇਰਾਬੱਸੀ ਵਿੱਚ ਫੁਟਿਆ ਕਰੋਨਾ ਬੰਬ

ਹਰਜੀਤ ਸਿੰਘ
ਡੇਰਾਬੱਸੀ/ਜ਼ੀਰਕਪੁਰ

ਹਲਕਾ ਡੇਰਾਬੱਸੀ ਵਿੱਚ ਕਰੋਨਾ ਦਾ ਬੰਬ ਫੁਟਿਆ ਹੈ। ਅੱਜ ਡੇਰਾਬੱਸੀ ਅਤੇ ਜ਼ੀਰਕਪੁਰ ਵਿੱਚ ਕਰੋਨਾ ਦੇ 10 ਨਵੇਂ ਮਰੀਜ਼ ਸਾਹਮਣੇ ਆਏ ਹਨ। ਇਨ੍ਹਾਂ ਵਿਚ ਇਕ ਮਰੀਜ਼ ਜ਼ੀਰਕਪੁਰ ਦੇ ਬਲਟਾਣਾ ਖੇਤਰ ਦੀ 29 ਸਾਲਾਂ ਦੀ ਔਰਤ ਸ਼ਾਮਲ ਹੈ। ਜਦਕਿ ਬਾਕੀ 9 ਮਰੀਜ਼ ਡੇਰਾਬੱਸੀ ਦੇ ਪਿੰਡ ਬੇਹੜਾ ਵਿਖੇ ਸਥਿਤ ਮੀਟ ਪਲਾਂਟ ਦੇ ਕਰਮੀ ਹਨ। ਇਸ ਤੋਂ ਪਹਿਲਾਂ ਮੀਟ ਪਲਾਂਟ ਦੇ ਜੀਐਮ ਸਮੇਤ 7 ਕਰਮੀਆਂ ਦੀ ਰਿਪੋਰਟ ਪਾਜ਼ੇਟਿਵ ਆਈ ਸੀ। ਮੀਟ ਪਲਾਂਟ ਵਿੱਚ ਕੁੱਲ ਮਰੀਜ਼ਾਂ ਦੀ ਗਿਣਤੀ 16 ਹੋ ਗਈ ਹੈ। ਮੀਟ ਪਲਾਂਟ ਵਿੱਚ ਸਬ ਤੋਂ ਪਹਿਲਾਂ ਉਥੇ ਲੱਗੀ ਲੜਕੀ ਦੀ ਰਿਪੋਰਟ ਪਾਜ਼ੇਟਿਵ ਆਈ ਸੀ ਜਿਸ ਮਗਰੋਂ ਕੰਪਨੀ ਦੇ ਜੀਐਮ ਦੀ ਰਿਪੋਰਟ ਪਾਜ਼ੇਟਿਵ ਆਈ ਸੀ। ਸਿਹਤ ਵਿਭਾਗ ਵੱਲੋਂ ਜੀ ਐਮ ਦੇ ਏਟੀਐਸ ਸੁਸਾਇਟੀ ਵਸਨੀਕ ਪਰਿਵਾਰ ਦੇ ਸਾਰੇ ਮੈਂਬਰਾਂ ਦੀ ਰਿਪੋਰਟ ਪਾਜ਼ੇਟਿਵ ਆਈ ਸੀ। ਲੰਘੇ ਦਿਨੀਂ ਸਿਹਤ ਵਿਭਾਗ ਵਲੋਂ 10 ਹੋਰ ਸੈਂਪਲ ਲਏ ਸੀ ਜਿਨ੍ਹਾਂ ਵਿਚੋਂ ਉਥੇ ਕੰਮ ਕਰਦੀ 5 ਮਹਿਲਾ ਕਰਮੀਆਂ ਦੀ ਰਿਪੋਰਟ ਪਾਜ਼ੇਟਿਵ ਆਈ ਸੀ। ਇਸ ਮੀਟ ਪਲਾਂਟ ਦਾ ਸਾਰਾ ਮਾਲ ਬਾਹਰਲੇ ਦੇਸ਼ਾਂ ਵਿੱਚ ਐਕਸਪੋਰਟ ਹੁੰਦਾ ਹੈ। ਇਥੇ ਕਰੋਨਾ ਦੇ ਮਾਮਲੇ ਪਾਜ਼ੇਟਿਵ ਆਉਣ ਮਗਰੋਂ ਉਥੇ ਤਿਆਰ ਹੋ ਰਹੇ ਮਾਲ ਵੀ ਸ਼ੱਕ ਦੇ ਘੇਰੇ ਵਿੱਚ ਆ ਗਿਆ ਹੈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਗੋਡੇ ਹੇਠ ਆਈ ਧੌਣ

ਗੋਡੇ ਹੇਠ ਆਈ ਧੌਣ

ਲੰਡਨ ’ਚ ਫੁੱਟਬਾਲ ਪ੍ਰਤੀ ਦੀਵਾਨਗੀ

ਲੰਡਨ ’ਚ ਫੁੱਟਬਾਲ ਪ੍ਰਤੀ ਦੀਵਾਨਗੀ

ਘੁੰਮ ਫਿਰ ਕੇ ਦੇਖਿਆ ਦੇਸ਼ ਕਿਊਬਾ

ਘੁੰਮ ਫਿਰ ਕੇ ਦੇਖਿਆ ਦੇਸ਼ ਕਿਊਬਾ

ਸ਼ਹਿਰ

View All