ਚੰਡੀਗੜ੍ਹ: ਇੱਥੇ ਅੱਜ ਪੁਸਤਕ ‘ਕੰਟੇਨਮੈਂਟ ਜ਼ੋਨਸ : ਰਿਸਟਰਿਕਟਿੰਗ ਦ ਵਾਇਰਸ’ ਪੰਜਾਬ ਦੇ ਰਾਜਪਾਲ ਤੇ ਯੂਟੀ ਦੇ ਪ੍ਰਸ਼ਾਸਕ ਵੀਪੀ ਸਿੰਘ ਬਦਨੌਰ ਵੱਲੋਂ ਰਿਲੀਜ਼ ਕੀਤੀ ਗਈ। ਇਸ ਮੌਕੇ ਪ੍ਰਿੰਸੀਪਲ ਸਕੱਤਰ ਅਰੁਣ ਕੁਮਾਰ ਗੁਪਤਾ, ਡਿਪਟੀ ਕਮਿਸ਼ਨਰ ਮਨਦੀਪ ਸਿੰਘ ਬਰਾੜ ਅਤੇ ਐੱਸਡੀਐੱਮ ਮੈਡਮ ਰੁਚੀ ਸਿੰਘ ਬੇਦੀ ਹਾਜ਼ਰ ਸਨ।ਸਰਕਾਰੀ ਬੁਲਾਰੇ ਨੇ ਦੱਸਿਆ ਕਿ ਇਹ ਪੁਸਤਕ ਕੋਵਿਡ-19 ਵਾਇਰਸ ਨੂੰ ਰੋਕਣ ਲਈ ਪਹਿਲੀ ਲਹਿਰ ਬਾਪੂ ਧਾਮ ਕਾਲੋਨੀ ਵਿੱਚ ਅਤੇ ਦੂਜੀ ਲਹਿਰ ਦੌਰਾਨ ਮਨੀਮਾਜਰਾ ਵਿੱਚ ਪ੍ਰਸ਼ਾਸਨ ਵੱਲੋਂ ਅਪਣਾਏ ਗਏ ਉੱਤਮ ਅਭਿਆਸਾਂ ਅਤੇ ਅਧਿਐਨ ਦੇ ਅਧਾਰ ’ਤੇ ਤਿਆਰ ਕੀਤੀ ਗਈ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਖਾਸ ਕਰਕੇ ਇਨ੍ਹਾਂ ਖੇਤਰਾਂ ਵਿੱਚ ਵਾਇਰਸ ਨੂੰ ਰੋਕਣ ਲਈ ਪ੍ਰਸ਼ਾਸਨ ਵੱਲੋਂ ਕੀਤੇ ਕਾਰਜਾਂ ਦੀ ਸ਼ਲਾਘਾ ਵੀ ਕੀਤੀ ਹੈ। -ਪੱਤਰ ਪ੍ਰੇਰਕ