ਪੱਤਰ ਪ੍ਰੇਰਕ
ਚੰਡੀਗੜ੍ਹ, 13 ਜਨਵਰੀ
ਚੰਡੀਗੜ੍ਹ ਵਿੱਚ ਨੋਵਲ ਕਰੋਨਾਵਾਇਰਸ ਦੇ 1138 ਨਵੇਂ ਮਾਮਲੇ ਸਾਹਮਣੇ ਆਏ ਹਨ। ਇੰਜ ਕਰੋਨਾ ਦੇ ਪਾਜ਼ੇਟਿਵ ਮਰੀਜ਼ਾਂ ਦਾ ਕੁੱਲ ਅੰਕੜਾ 5816 ਹੋ ਗਿਆ ਹੈ। ਯੂ.ਟੀ. ਦੇ ਸਿਹਤ ਵਿਭਾਗ ਤੋਂ ਮਿਲੀ ਜਾਣਕਾਰੀ ਮੁਤਾਬਕ ਅੱਜ ਆਏ ਇਹ ਨਵੇਂ ਕੇਸ ਸੈਕਟਰ 1, 2, 3, 4, 5, 7, 8, 9, 10, 11, 12, 14, 15, 16, 18 ਤੋਂ 52, 54, 55, 56, 61, 63, 38-ਵੈਸਟ, ਬਾਪੂ ਧਾਮ ਕਾਲੋਨੀ, ਬਹਿਲਾਣਾ, ਬੁੜੈਲ, ਡੱਡੂਮਾਜਰਾ, ਦੜੂਆ, ਧਨਾਸ, ਹੱਲੋਮਾਜਰਾ, ਇੰਡਸਟਰੀਅਲ ਏਰੀਆ, ਕੈਂਬਵਾਲਾ, ਕਜਹੇੜੀ, ਖੁੱਡਾ ਅਲੀਸ਼ੇਰ, ਖੁੱਡਾ ਲਾਹੌਰਾ, ਕਿਸ਼ਨਗੜ੍ਹ, ਮਲੋਆ, ਮਨੀਮਾਜਰਾ, ਮੌਲੀ ਜਾਗਰਾਂ, ਪਲਸੌਰਾ, ਪੀ.ਜੀ.ਆਈ. ਕੈਂਪਸ, ਰਾਏਪੁਰ ਕਲਾਂ, ਰਾਏਪੁਰ ਖੁਰਦ, ਰਾਮ ਦਰਬਾਰ, ਸਾਰੰਗਪੁਰ ਦੇ ਵਸਨੀਕ ਹਨ। ਇਸ ਤੋਂ ਇਲਾਵਾ ਅੱਜ 330 ਮਰੀਜ਼ਾਂ ਦਾ ਘਰੇਲੂ ਇਕਾਂਤਵਾਸ ਖ਼ਤਮ ਹੋਣ ਮਗਰੋਂ ਉਨ੍ਹਾਂ ਨੂੰ ਡਿਸਚਾਰਜ ਕਰ ਦਿੱਤਾ ਗਿਆ ਹੈ।
ਮੁਹਾਲੀ (ਪੱਤਰ ਪ੍ਰੇਰਕ): ਮੁਹਾਲੀ ਜ਼ਿਲ੍ਹੇ ਵਿੱਚ ਬੁੱਧਵਾਰ ਨੂੰ ਕਰੋਨਾ ਮਹਾਮਾਰੀ ਦੇ 917 ਨਵੇਂ ਮਾਮਲੇ ਸਾਹਮਣੇ ਆਏ ਹਨ ਜਦੋਂ ਕਿ ਇਕ ਕਰੋਨਾ ਪੀੜਤ ਮਰੀਜ਼ ਦੀ ਮੌਤ ਹੋ ਗਈ। ਸਰਕਾਰੀ ਬੁਲਾਰੇ ਨੇ ਦੱਸਿਆ ਕਿ ਮੁਹਾਲੀ ਖੇਤਰ ਵਿੱਚ 387 ਵਿਅਕਤੀਆਂ ਦੀ ਰਿਪੋਰਟ ਕਰੋਨਾ ਪਾਜ਼ੇਟਿਵ ਆਈ ਹੈ ਜਦੋਂਕਿ ਬਨੂੜ ਤੇ ਲਾਲੜੂ 3-3, ਕੁਰਾਲੀ ਵਿੱਚ 9, ਬੂਥਗੜ੍ਹ ਵਿੱਚ 22, ਘੜੂੰਆਂ ਵਿੱਚ 28, ਡੇਰਾਬੱਸੀ ਵਿੱਚ 38, ਖਰੜ ਵਿੱਚ 138 ਅਤੇ ਢਕੋਲੀ ਵਿੱਚ 289 ਵਿਅਕਤੀ ਕਰੋਨਾ ਤੋਂ ਪੀੜਤ ਪਾਏ ਗਏ ਹਨ। ਇਸ ਸਮੇਂ ਕਰੋਨਾ ਮਹਾਮਾਰੀ ਦੇ 4915 ਨਵੇਂ ਐਕਟਿਵ ਕੇਸ ਹਨ। ਜਦੋਂਕਿ 364 ਕਰੋਨਾ ਪੀੜਤ ਠੀਕ ਹੋਏ ਹਨ।
ਪੰਚਕੂਲਾ (ਪੱਤਰ ਪ੍ਰੇਰਕ): ਇੱਥੇ ਅੱਜ ਕਰੋਨਾ ਦੇ 869 ਨਵੇਂ ਮਾਮਲੇ ਸਾਹਮਣੇ ਆਏ ਹਨ। ਪੰਚਕੂਲਾ ਦੇ ਸਿਵਲ ਸਰਜਨ ਡਾ: ਮੁਕਤਾ ਕੁਮਾਰ ਨੇ ਇ ਗੱਲ ਦੀ ਪੁਸ਼ਟੀ ਕੀਤੀ। ਉਨ੍ਹਾਂ ਦੱਸਿਆ ਕਿ ਇਨ੍ਹਾਂ ਵਿੱਚੋਂ 701 ਮਰੀਜ਼ ਪੰਚਕੂਲਾ ਜ਼ਿਲ੍ਹੇ ਦੇ ਨਾਗਰਿਕ ਹਨ ਅਤੇ ਬਾਕੀ ਮਰੀਜ਼ ਪੰਚਕੂਲਾ ਦੇ ਨੇੜਲੇ ਰਾਜਾਂ ਜਾਂ ਜ਼ਿਲ੍ਹਿਆਂ ਦੇ ਹਨ।
ਅੰਬਾਲਾ (ਨਿੱਜੀ ਪੱਤਰ ਪ੍ਰੇਰਕ): ਜ਼ਿਲ੍ਹੇ ਵਿੱਚ ਅੱਜ ਕਰੋਨਾ ਦੇ 647 ਨਵੇਂ ਮਾਮਲੇ ਸਾਹਮਣੇ ਆਉਣ ਨਾਲ ਕੁੱਲ ਸਰਗਰਮ ਮਰੀਜ਼ਾਂ ਦਾ ਅੰਕੜਾ 2705 ਤੱਕ ਪਹੁੰਚ ਗਿਆ ਹੈ। ਕਰੋਨਾ ਨਾਲ ਅੱਜ ਬਰਾੜਾ ਵਾਸੀ 34 ਸਾਲਾ ਵਿਅਕਤੀ ਨੇ ਦਮ ਤੋੜ ਦਿੱਤਾ। ਉਹ ਸ਼ੂਗਰ ਅਤੇ ਹਾਈਪਰਟੈਂਸ਼ਨ ਤੋਂ ਪੀੜਤ ਸੀ।
ਪਹਿਲੀ ਜਨਵਰੀ ਤੋਂ ਹੁਣ ਤੱਕ ਜ਼ਿਲ੍ਹੇ ਵਿੱਚ 7 ਮਰੀਜ਼ ਕਰੋਨਾ ਨਾਲ ਦਮ ਤੋੜ ਚੁੱਕੇ ਹਨ। ਅੱਜ 256 ਮਰੀਜ਼ ਅੰਬਾਲਾ ਸ਼ਹਿਰ ਤੋਂ, 188 ਅੰਬਾਲਾ ਕੈਂਟ ਤੋਂ, 145 ਚੌੜਮਸਤਪੁਰ ਤੋਂ, 11 ਮਰੀਜ਼ ਨਰਾਇਣਗੜ੍ਹ ਤੋਂ, 24 ਸ਼ਾਹਜ਼ਾਦਪੁਰ ਤੋਂ, 13 ਬਰਾੜਾ ਤੋਂ ਅਤੇ 10 ਮਰੀਜ਼ ਮੁਲਾਣਾ ਤੋਂ ਆਏ ਹਨ। ਅੱਜ ਮਿਲੇ 647 ਮਾਮਲਿਆਂ ਵਿਚੋਂ 100 ਬੱਚੇ ਕਰੋਨਾ ਪ੍ਰਭਾਵਿਤ ਹਨ। ਇਨ੍ਹਾਂ ਵਿੱਚੋਂ 60 ਬੱਚੇ ਕੌਲਾਂ ਸਥਿਤ ਨਵੋਦਿਆ ਵਿਦਿਆਲਾ ਦੇ ਹੋਸਟਲ ਵਿੱਚ ਰਹਿਣ ਵਾਲੇ ਹਨ। ਸਿਹਤ ਵਿਭਾਗ ਨੇ ਸਕੂਲ ਹੋਸਟਲ ਤੁਰੰਤ ਬੰਦ ਕਰਨ ਦੇ ਨਿਰਦੇਸ਼ ਦਿੱਤੇ ਹਨ।
ਫ਼ਤਹਿਗੜ੍ਹ ਸਾਹਿਬ (ਪੱਤਰ ਪ੍ਰੇਰਕ): ਜ਼ਿਲ੍ਹੇ ਭਰ ’ਚ ਅੱਜ 189 ਵਿਅਕਤੀ ਕਰੋਨਾ ਪਾਜ਼ੇਟਿਵ ਪਾਏ ਗਏ ਹਨ। ਸਿਹਤ ਵਿਭਾਗ ਅਨੁਸਾਰ ਇਸ ਸਮੇਂ ਜ਼ਿਲ੍ਹੇ ਭਰ ’ਚ 704 ਕਰੋਨਾ ਮਰੀਜ਼ ਇਕਾਂਤਵਾਸ ’ਚ ਹਨ। ਅੱਜ ਪਾਜ਼ੇਟਿਵ ਪਾਏ ਗਏ ਵਿਅਕਤੀਆਂ ’ਚੋਂ 7 ਖਮਾਣੋਂ, 58 ਫ਼ਤਹਿਗੜ੍ਹ ਸਾਹਿਬ, 28 ਅਮਲੋਹ, 17 ਖੇੜਾ, 17 ਚਨਾਰਥਲ ਕਲਾਂ, 15 ਬਸੀ ਪਠਾਣਾਂ, 11 ਨੰਦਪੁਰ ਕਲੌੜ ਅਤੇ 36 ਮਰੀਜ਼ ਮੰਡੀ ਗੋਬਿੰਦਗੜ੍ਹ ਇਲਾਕੇ ਨਾਲ ਸਬੰਧਿਤ ਦੱਸੇ ਜਾ ਰਹੇ ਹਨ।