ਲਾਲੜੂ: ਬਿਜਲੀ ਮੁਲਾਜ਼ਮ ਏਕਤਾ ਮੰਚ ਪੰਜਾਬ ਵੱਲੋਂ ਸਰਕਲ ਮੁਹਾਲੀ ਦੀ ਕਨਵੈਨਸ਼ਨ ਮਹਾਰਾਣਾ ਪ੍ਰਤਾਪ ਭਵਨ ਲਾਲੜੂ ਵਿਚ ਹੋਈ। ਇਸ ਦੌਰਾਨ ਪਾਵਰਕੌਮ ਮੈਨੇਜਮੈਂਟ ਵੱਲੋਂ ਬਿਜਲੀ ਮੁਲਾਜ਼ਮਾਂ ਨਾਲ ਮੀਟਿੰਗ ਦੌਰਾਨ ਕੀਤੀ ਸਹਿਮਤੀ ਤੋਂ ਪਿੱਛੇ ਹਟਣ ਦੀ ਨਿਖੇਧੀ ਕੀਤੀ। ਕਨਵੈਨਸਨ ਦੀ ਪ੍ਰਧਾਨਗੀ ਸਰਕਲ ਪ੍ਰਧਾਨ ਪ੍ਰਮੋਦ ਰਾਣਾ ਨੇ ਕੀਤੀ। ਇਸ ਮੌਕੇ ਮੁਲਾਜ਼ਮ ਆਗੂ ਮੋਹਨ ਸਿੰਘ ਗਿੱਲ, ਰਾਮਕੁਮਾਰ, ਅਮਰਨਾਥ, ਗੁਰਦਿਆਲ ਸਿੰਘ, ਜਸਵੀਰ ਸਿੰਘ, ਸੁਖਦੇਵ ਸਿੰਘ ਠਾਕੁਰ, ਸੁਰਿੰਦਰਪਾਲ ਲਾਹੌਰੀਆ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋ ਛੇਵੇਂ ਪੇਅ-ਸਕੇਲ ਵਿਚ ਮੁਲਾਜ਼ਮਾਂ ਨੂੰ ਪੇਅ ਕਮਿਸਨ ਵੱਲੋਂ ਸੁਝਾਏ ਭੱਤਿਆਂ ਨੂੰ ਲਾਗੂ ਨਹੀਂ ਕਰ ਰਹੀ। ਮੁਲਾਜ਼ਮਾਂ ਦੀ ਤਨਖ਼ਾਹਾਂ ਵਧਣ ਦੀ ਬਜਾਇ ਘਟ ਰਹੀਆਂ ਹਨ। ਉਨ੍ਹਾਂ ਮੰਗ ਕੀਤੀ ਕਿ ਮੁਲਾਜ਼ਮਾਂ ਨੂੰ ਪੇਅ ਬੈਂਡ, ਗਰੇਡ, ਤਨਖ਼ਾਹ, 3.4 ਫਾਰਮੂਲੇ ਅਨੁਸਾਰ ਦਿੱਤੀ ਜਾਵੇ, ਮਸਲੇ ਹੱਲ ਨਾ ਕੀਤੇ ਜਾਣ ਦੀ ਸੂਰਤ ਵਿਚ ਸਮੂਹ ਬਿਜਲੀ ਮੁਲਾਜ਼ਮ ਜਥੇਬੰਦੀਆਂ ਸੰਘਰਸ਼ ਕਰਨ ਲਈ ਮਜਬੂਰ ਹੋਣਗੀਆਂ। -ਪੱਤਰ ਪ੍ਰੇਰਕ