ਪੱਤਰ ਪ੍ਰੇਰਕ
ਖਰੜ, 4 ਮਾਰਚ
ਘੜੂੰਆਂ ਪੁਲੀਸ ਨੇ ਚੋਰੀ ਕੀਤੀਆਂ ਬਿਜਲੀ ਦੀਆਂ ਤਾਰਾਂ ਅਤੇ ਤਾਰਾਂ ਵਿੱਚੋਂ ਕੱਢੇ ਤਾਂਬੇ ਦੀ ਬਰਾਮਦਗੀ ਕਰ ਕੇ ਸੁਖਵਿੰਦਰ ਸਿੰਘ ਨਾਂ ਦੇ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਸਬੰਧੀ ਸਬ ਇੰਸਪੈਕਟਰ ਥਾਣਾ ਘੜੂੰਆਂ ਦੇ ਮੁੱਖ ਅਫ਼ਸਰ ਬਲਜਿੰਦਰ ਕੌਰ ਤੋਂ ਪ੍ਰਾਪਤ ਸੂਚਨਾ ਅਨੁਸਾਰ ਪੁਲੀਸ ਨੇ ਨਾਕੇ ਦੌਰਾਨ ਸੁਖਵਿੰਦਰ ਸਿੰਘ ਉਰਫ ਸੋਨੀ ਵਾਸੀ ਪਿੰਡ ਭਾਗੋਮਾਜਰਾ ਨੂੰ ਗ੍ਰਿਫ਼ਤਾਰ ਕਰ ਕੇ ਉਸ ਪਾਸੋਂ ਚੋਰੀ ਦੀਆਂ ਪੰਜ ਕਿੱਲੋ ਬਿਜਲੀ ਦੀਆਂ ਤਾਰਾਂ ਅਤੇ ਤਾਂਬਾ ਬਰਾਮਦ ਕੀਤਾ ਹੈ। ਉਸ ਵਿਰੁੱਧ ਧਾਰਾ 380, 411 ਆਈਪੀਸੀ ਅਧੀਨ ਕੇਸ ਦਰਜ ਕੀਤਾ ਗਿਆ ਹੈ। ਪੁਲੀਸ ਅਨੁਸਾਰ ਕਥਿਤ ਦੋਸ਼ੀ ਸੁਖਵਿੰਦਰ ਸਿੰਘ ਨਵੀਆਂ ਬਣ ਰਹੀਆਂ ਕੋਠੀਆਂ ਵਿੱਚੋਂ ਬਿਜਲੀ ਦੀਆਂ ਤਾਰਾਂ ਕੱਢ ਕੇ ਉਸ ਵਿੱਚੋਂ ਤਾਂਬਾ ਚੋਰੀ ਕਰਦਾ ਹੈ।