ਚੰਡੀਗੜ੍ਹ: ਸ੍ਰੀ ਗੁਰੂ ਗੋਬਿੰਦ ਸਿੰਘ ਕਾਲਜ ਤੇ ਗੁਰੂ ਗੋਬਿੰਦ ਸਿੰਘ ਕਾਲਜ ਫਾਰ ਵਿਮੈਨ, ਸੈਕਟਰ-26, ਚੰਡੀਗੜ੍ਹ, ਸਿੱਖ ਐਜੂਕੇਸ਼ਨਲ ਸੁਸਾਇਟੀ (ਐੱਸਈਐੱਸ) ਦੇ ਅਧੀਨ ਦੋ ਪ੍ਰਮੁੱਖ ਵਿਦਿਅਕ ਸੰਸਥਾਵਾਂ ਨੇ ਪੀਯੂ ਸੈਨੇਟ ਚੋਣਾਂ ਵਿੱਚ ਸ਼ਾਨਦਾਰ ਜਿੱਤ ਪ੍ਰਾਪਤ ਕੀਤੀ ਹੈ। ਅਧਿਆਪਕ ਹਲਕੇ ਤੋਂ ਜੇਤੂਆਂ ਵਿੱਚ ਡਾ. ਇੰਦਰਪਾਲ ਸਿੰਘ ਸਿੱਧੂ ਤੇ ਡਾ. ਜਗਤਾਰ ਸਿੰਘ ਗੁਰੂ ਗੋਬਿੰਦ ਸਿੰਘ ਕਾਲਜ ਦੇ ਹਨ। ਡਾ. ਆਈਪੀਐੱਸ ਸਿੱਧੂ, ਮੁਖੀ, ਪੀਜੀ ਵਿਭਾਗ ਨੇ ਦੁਬਾਰਾ ਜਿੱਤ ਪ੍ਰਾਪਤ ਕੀਤੀ। ਸਰੀਰਕ ਸਿੱਖਿਆ ਵਿਭਾਗ ਦੇ ਡਾ. ਜਗਤਾਰ ਸਿੰਘ ਪਹਿਲੀ ਵਾਰ ਜਿੱਤੇ। ਡਾ. ਜਤਿੰਦਰ ਕੌਰ, ਪ੍ਰਿੰਸੀਪਲ ਗੁਰੂ ਗੋਬਿੰਦ ਸਿੰਘ ਕਾਲਜ ਫਾਰ ਵਿਮੈਨ ਨੂੰ ਪ੍ਰਿੰਸੀਪਲਾਂ ਦੇ ਹਲਕੇ ਦਾ ਮੈਂਬਰ ਚੁਣਿਆ ਗਿਆ ਹੈ। -ਟਨਸ