ਫਲਾਈਓਵਰਾਂ ਦੀ ਉਸਾਰੀ ਬਣੀ ਮੁਸ਼ਕਲਾਂ ਦਾ ਸਬੱਬ : The Tribune India

ਫਲਾਈਓਵਰਾਂ ਦੀ ਉਸਾਰੀ ਬਣੀ ਮੁਸ਼ਕਲਾਂ ਦਾ ਸਬੱਬ

ਫਲਾਈਓਵਰਾਂ ਦੀ ਉਸਾਰੀ ਬਣੀ ਮੁਸ਼ਕਲਾਂ ਦਾ ਸਬੱਬ

ਚੰਡੀਗੜ੍ਹ-ਅੰਬਾਲਾ ਕੌਮੀ ਮਾਰਗ ਲੱਗੇ ਜਾਮ ਵਿੱਚ ਫਸੇ ਵਾਹਨ ਚਾਲਕ। -ਫੋਟੋ: ਰੂਬਲ

ਹਰਜੀਤ ਸਿੰਘ

ਜ਼ੀਰਕਪੁਰ, 2 ਅਕਤੂਬਰ

ਇੱਥੇ ਚੰਡੀਗੜ੍ਹ-ਅੰਬਾਲਾ ਕੌਮੀ ਮਾਰਗ ’ਤੇ ਮੈਕ ਡੌਨਲਡ ਚੌਕ ਤੇ ਸਿੰਘਪੁਰਾ ਚੌਕ ’ਤੇ ਹੋ ਰਹੀ ਫਲਾਈਓਵਰਾਂ ਦੀ ਉਸਾਰੀ ਮੁਸ਼ਕਲਾਂ ਦਾ ਸਬੱਬ ਬਣੀ ਹੋਈ ਹੈ। ਇਸ ਸੜਕ ’ਤੇ ਵਾਹਨਾਂ ਦੇ ਲੰਘਣ ਲਈ ਕਾਫੀ ਤੰਗ ਥਾਂ ਛੱਡੀ ਗਈ ਹੈ ਜਿਸ ਕਾਰਨ ਮੈਕ ਡੌਨਲਡ ਚੌਕ ’ਤੇ ਹਰ ਵੇਲੇ ਜਾਮ ਲੱਗਿਆ ਰਹਿੰਦਾ ਹੈ। ਵਾਹਨ ਚਾਲਕਾਂ ਨੂੰ ਪੰਜ ਮਿੰਟ ਦਾ ਸਫਰ ਤਹਿ ਕਰਨ ਲਈ ਘੰਟਿਆਂਬੱਧੀ ਜਾਮ ਵਿੱਚ ਖ਼ੁਆਰ ਹੋਣਾ ਪੈਂਦਾ ਹੈ।

ਇਕੱਤਰ ਜਾਣਕਾਰੀ ਅਨੁਸਾਰ ਕੌਮੀ ਸ਼ਾਹਰਾਹ ਅਥਾਰਿਟੀ ਵੱਲੋਂ ਜ਼ੀਰਕਪੁਰ ਵਿੱਚ ਜਾਮ ਦੀ ਸਮੱਸਿਆ ਦੇ ਹੱਲ ਲਈ ਦੋ ਫਲਾਈਓਵਰਾਂ ਦੀ ਉਸਾਰੀ ਕੀਤੀ ਜਾ ਰਹੀ ਹੈ। ਫਲਾਈਓਵਰਾਂ ਦੀ ਉਸਾਰੀ ਕਰ ਰਹੀ ਕੰਪਨੀ ਵੱਲੋਂ ਹਾਲੇ ਟਰੈਫਿਕ ਨੂੰ ਚੰਡੀਗੜ੍ਹ-ਅੰਬਾਲਾ ਕੌਮੀ ਮਾਰਗ ਤੋਂ ਹੀ ਲੰਘਾਇਆ ਜਾ ਰਿਹਾ ਹੈ। ਭਵਿੱਖ ਵਿੱਚ ਫਲਾਈਓਵਰਾਂ ਦੀ ਉਸਾਰੀ ਦੌਰਾਨ ਟਰੈਫਿਕ ਲੰਘਾਉਣ ਲਈ ਇੱਥੇ ਸੜਕ ਦੇ ਦੋਵੇਂ ਪਾਸੇ ਸਰਵਿਸ ਲੇਨ ਤਿਆਰ ਕੀਤੀ ਜਾ ਰਹੀ ਹੈ। ਸਰਵਿਸ ਲੇਨ ਦੀ ਉਸਾਰੀ ਕਾਰਨ ਵਾਹਨਾਂ ਦੇ ਲੰਘਣ ਲਈ ਮੁੱਖ ਸੜਕ ਕਾਫੀ ਤੰਗ ਕਰ ਦਿੱਤੀ ਗਈ ਹੈ ਜਦਕਿ ਇੱਥੇ ਆਵਾਜਾਈ ਕਾਫੀ ਜ਼ਿਆਦਾ ਹੋਣ ਕਾਰਨ ਮੈਕ ਡੌਨਲਡ ਚੌਕ ’ਤੇ ਹਰ ਵੇਲੇ ਜਾਮ ਲੱਗਿਆ ਰਹਿੰਦਾ ਹੈ। ਜਾਮ ਦੀ ਵਧੇਰੇ ਸਮੱਸਿਆ ਚੰਡੀਗੜ੍ਹ ਵੱਲ ਜਾਣ ਵਾਲੇ ਪਾਸੇ ਬਣੀ ਹੋਈ ਹੈ। ਇਹ ਜਾਮ ਡੇਰਾਬੱਸੀ ਦੇ ਪਿੰਡ ਭਾਂਖਰਪੁਰ ਦੀਆਂ ਟਰੈਫਿਕ ਲਾਈਟਾਂ ਤੋਂ ਸ਼ੁਰੂ ਹੁੰਦਾ ਹੈ, ਜਿਸ ਮਗਰੋਂ ਮੈਕ ਡੌਨਲਡ ਚੌਕ ਅਤੇ ਸਿੰਘਪੁਰਾ ਚੌਕ ਤੱਕ ਵਾਹਨ ਚਾਲਕਾਂ ਨੂੰ ਭਾਰੀ ਦਿੱਕਤ ਝੱਲਣੀ ਪੈਂਦੀ ਹੈ। ਰਾਹਗੀਰਾਂ ਨੇ ਰੋਸ ਪ੍ਰਗਟ ਕਰਦਿਆਂ ਕਿਹਾ ਕਿ ਫਲਾਈਓਵਰਾਂ ਦੀ ਉਸਾਰੀ ਵਿੱਚ ਘੱਟ ਤੋਂ ਘੱਟ ਦੋ ਸਾਲ ਲੱਗ ਜਾਣਗੇ। ਇਸ ਦੌਰਾਨ ਆਵਾਜਾਈ ਲਈ ਬਦਲਵੇਂ ਪ੍ਰਬੰਧ ਕਰਨੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਜਾਮ ਵਿੱਚ ਹਰ ਵੇਲੇ ਐਂਬੂਲੈਂਸਾਂ ਅਤੇ ਸਕੂਲਾਂ ਦੇ ਵਿਦਿਆਰਥੀ ਤੇ ਹੋਰ ਲੋਕ ਫਸੇ ਰਹਿੰਦੇ ਹਨ। ਆਉਣ ਵਾਲੇ ਦਿਨਾਂ ਵਿੱਚ ਇਹ ਸਮੱਸਿਆ ਹੋਰ ਵਧੇਗੀ ਜਿਸ ਦੇ ਹੱਲ ਲਈ ਸਮਾਂ ਰਹਿੰਦੇ ਧਿਆਨ ਦੇਣ ਦੀ ਲੋੜ ਹੈ।

ਉੱਧਰ, ਇਸ ਬਾਰੇ ਗੱਲ ਕਰਨ ’ਤੇ ਟਰੈਫਿਕ ਇੰਚਾਰਜ ਇੰਸਪੈਕਟਰ ਰਾਜਪਾਲ ਸਿੰਘ ਗਿੱਲ ਨੇ ਕਿਹਾ ਕਿ ਜਾਮ ਦੀ ਸਮੱਸਿਆ ਤੋਂ ਨਜਿੱਠਣ ਲਈ ਹਰ ਵੇਲੇ ਮੈਕ ਡੌਨਲਡ ਚੌਕ ਅਤੇ ਸਿੰਘਪੁਰਾ ਚੌਕ ’ਤੇ ਟਰੈਫਿਕ ਪੁਲੀਸ ਦੇ ਮੁਲਾਜ਼ਮ ਤਾਇਨਾਤ ਰਹਿੰਦੇ ਹਨ। ਇਸ ਤੋਂ ਇਲਾਵਾ ਐੱਸਡੀਐੱਮ ਡੇਰਾਬੱਸੀ ਹਿਮਾਂਸ਼ੂ ਗੁਪਤਾ ਦੀ ਅਗਵਾਈ ਹੇਠ ਜਾਮ ਤੋਂ ਨਜਿੱਠਣ ਲਈ ਕਈ ਉਪਰਾਲੇ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਇਸ ਸਮੱਸਿਆ ਦੇ ਹੱਲ ਲਈ ਹੋਰ ਬਦਲਵੇਂ ਪ੍ਰਬੰਧ ਕੀਤੇ ਜਾਣਗੇ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਕਰਤਾਰਪੁਰ ਸਾਹਿਬ ਦੇ ਦਰਸ਼ਨ-ਦੀਦਾਰੇ

ਕਰਤਾਰਪੁਰ ਸਾਹਿਬ ਦੇ ਦਰਸ਼ਨ-ਦੀਦਾਰੇ

ਲੜਖੜਾ ਰਹੀ ਕੈਨੇਡਾ ਦੀ ਰੀਅਲ ਅਸਟੇਟ

ਲੜਖੜਾ ਰਹੀ ਕੈਨੇਡਾ ਦੀ ਰੀਅਲ ਅਸਟੇਟ

ਬੇਹਿਸਾਬ ਲਾਲਚ ਦੇ ਘੁੱਟ

ਬੇਹਿਸਾਬ ਲਾਲਚ ਦੇ ਘੁੱਟ

ਭਾਰਤੀ ਅਰਥਚਾਰਾ ਸਵਾਲਾਂ ਦੇ ਘੇਰੇ ’ਚ

ਭਾਰਤੀ ਅਰਥਚਾਰਾ ਸਵਾਲਾਂ ਦੇ ਘੇਰੇ ’ਚ

ਸੰਵਿਧਾਨਕ ਹੱਕ ਅਤੇ ਅਦਾਲਤਾਂ ਦੇ ਫਰਜ਼

ਸੰਵਿਧਾਨਕ ਹੱਕ ਅਤੇ ਅਦਾਲਤਾਂ ਦੇ ਫਰਜ਼

ਭਾਰਤ ਦੀ ਕਿਰਤ ਸ਼ਕਤੀ ਦਾ ਸੰਕਟ

ਭਾਰਤ ਦੀ ਕਿਰਤ ਸ਼ਕਤੀ ਦਾ ਸੰਕਟ

ਸ਼ਹਿਰ

View All