ਸਰਬਜੀਤ ਸਿੰਘ ਭੱਟੀ
ਲਾਲੜੂ, 2 ਜਨਵਰੀ
ਅਗਾਮੀ ਵਿਧਾਨ ਸਭਾ ਚੋਣਾਂ ਲਈ ਹਲਕਾ ਡੇਰਾਬਸੀ ਤੋਂ ਕਾਂਗਰਸ ਪਾਰਟੀ ਦੀ ਟਿਕਟ ਦੇ 9 ਦਾਅਵੇਦਾਰਾਂ ਨੇ ਹੁਣ ਤੱਕ ਉਮੀਦਵਾਰ ਵਜੋਂ ਫਾਰਮ ਭਰੇ ਹਨ ਅਤੇ ਹਰ ਇਕ ਦਾਅਵੇਦਾਰ ਨੇ ਫਾਰਮ ਦੇ ਨਾਲ 10 ਹਜਾਰ ਰੁਪਏ ਫੀਸ ਵਜੋਂ ਪੰਜਾਬ ਕਾਂਗਰਸ ਭਵਨ, ਚੰਡੀਗੜ੍ਹ ’ਚ ਜਮਾ ਕਰਵਾਏ ਹਨ। ਜਿਨ੍ਹਾਂ ਕਾਂਗਰਸੀਆਂ ਨੇ ਆਪਣੀ ਦਾਅਵੇਦਾਰੀ ਪੇਸ ਕੀਤੀ ਹੈ, ਉਨ੍ਹਾਂ ਵਿੱਚ ਜ਼ਿਲ੍ਹਾ ਕਾਂਗਰਸ ਦੇ ਸਾਬਕਾ ਪ੍ਰਧਾਨ ਦੀਪਇੰਦਰ ਸਿੰਘ ਢਿਲੋਂ, ਪੰਜਾਬ ਐਗਰੋ ਇੰਡਸਟਰੀ ਦੇ ਉਪ ਚੈਅਰਮੇਨ ਮਨਪ੍ਰੀਤ ਸਿੰਘ ਬੰਨੀ ਸੰਧੂ, ਕਾਂਗਰਸ ਦੇ ਸਾਬਕਾ ਸੂਬਾਈ ਸਕੱਤਰ ਜਸਪਾਲ ਸਿੰਘ ਜ਼ੀਰਕਪੁਰ, ਯੂਥ ਕਾਂਗਰਸ ਦੇ ਜਨਰਲ ਸਕੱਤਰ ਤੇ ਬੁਲਾਰੇ ਅਮਿਤ ਬਾਵਾ ਸੈਣੀ, ਪੰਜਾਬ ਕਾਂਗਰਸ ਦੇ ਬੁਲਾਰੇ ਗੁਰਵਿੰਦਰ ਸਿੰਘ ਬਾਲੀ, ਜੈਲਦਾਰ ਸੁਖਵਿੰਦਰ ਸਿੰਘ ਤੁਰਕਾ, ਕਾਂਗਰਸ ਦੇ ਜੀਰਕਪੁਰ ਤੋਂ ਸਾਬਕਾ ਸਿਟੀ ਪ੍ਰਧਾਨ ਉਦੇਵੀਰ ਸਿੰਘ ਰਾਠੋਰ, ਸੰਯੁਕਤ ਕਾਂਗਰਸ ਮੋਰਚੇ ਦੇ ਪ੍ਰਧਾਨ ਸਰਪੰਚ ਭੁਪਿੰਦਰ ਸਿੰਘ ਰਾਣੀਮਾਜਰਾ, ਸਾਬਕਾ ਸਰਪੰਚ ਮਾਨ ਸਿੰਘ ਜੜੌਤ ਸ਼ਾਮਲ ਹਨ। ਢਾਈ ਦਹਾਕੇ ਤੋਂ ਹਲਕਾ ਡੇਰਾਬਸੀ ਵਿੱਚ ਕਾਂਗਰਸ ਪਾਰਟੀ ਨੂੰ ਧੜੇਬੰਦੀ ਕਾਰਨ ਹਾਰ ਦਾ ਸਾਹਮਣਾ ਕਰਨਾ ਪੈ ਰਿਹਾ ਹੈ।