ਕੁਰਾਲੀ (ਮਿਹਰ ਸਿੰਘ): ਨਗਰ ਕੌਂਸਲ ਚੋਣਾਂ ਦੇ ਨਤੀਜੇ ਆਉਣ ਦੇ ਨਾਲ ਹੀ ਸ਼ਹਿਰ ਵਿੱਚ ਦਹਾਕੇ ਦੇ ਅੰਤਰਾਲ ਬਾਅਦ ਕਾਂਗਰਸ ਪਾਰਟੀ ਨੂੰ ਬਹੁਮਤ ਹਾਸਲ ਹੋਈ ਹੈ। ਸ਼ਹਿਰ ਦੇ 17 ਵਾਰਡਾਂ ਵਿੱਚੋਂ 9 ਸੀਟਾਂ ਉੱਤੇ ਕਾਂਗਰਸ ਪਾਰਟੀ ਦੇ ਉਮੀਦਵਾਰਾਂ ਨੇ ਸਫ਼ਲਤਾ ਹਾਸਲ ਕੀਤੀ ਹੈ। ਸ਼ਹਿਰ ਦੀਆਂ ਦੋ ਸੀਟਾਂ ਅਕਾਲੀ ਦਲ ਅਤੇ ਇੱਕ ਸੀਟ ਭਾਰਤੀ ਜਨਤਾ ਪਾਰਟੀ ਦੇ ਹਿੱਸੇ ਆਈ ਹੈ ਜਦਕਿ ਪੰਜ ਸੀਟਾਂ ’ਤੇ ਆਜ਼ਾਦ ਉਮੀਦਵਾਰਾਂ ਨੇ ਜਿੱਤ ਦਰਜ ਕੀਤੀ ਹੈ। ਵੇਰਵਿਆਂ ਅਨੁਸਾਰ ਵਾਰਡ ਨੰਬਰ 1 ਵਿੱਚੋਂ ਆਜ਼ਾਦ ਉਮੀਦਵਾਰ ਸ਼ਾਲੂ ਧੀਮਾਨ ਨੇ ਕਾਂਗਰਸ ਦੀ ਸੀਮਾ ਰਾਣੀ ਨੂੰ ਹਰਾਇਆ। ਵਾਰਡ ਨੰਬਰ 2 ਤੋਂ ਕਾਂਗਰਸ ਦੇ ਭਾਰਤ ਭੂਸ਼ਨ ਨੇ ਆਜ਼ਾਦ ਉਮੀਦਵਾਰ ਰਜੇਸ਼ ਰਾਠੌਰ ਨੂੰ, ਵਾਰਡ ਨੰਬਰ 3 ਤੋਂ ਅਕਾਲੀ ਦਲ ਦੀ ਕਰਮਜੀਤ ਕੌਰ ਨੇ ਪਰਮਜੀਤ ਕੌਰ ਨੂੰ, ਵਾਰਡ ਨੰਬਰ 4 ਤੋਂ ਬੀਜੇਪੀ ਦੇ ਲਖਵੀਰ ਸਿੰਘ ਲੱਕੀ ਨੇ ਕਾਂਗਰਸ ਦੇ ਸ਼ਿਵ ਵਰਮਾ ਨੂੰ, ਵਾਰਡ ਨੰਬਰ 5 ਤੋਂ ਕਾਂਗਰਸ ਦੀ ਸ਼ੀਲਾ ਦੇਵੀ ਨੇ ਆਜ਼ਾਦ ਉਮੀਦਵਾਰ ਦੀਪਿਕਾ ਕਾਲੀਆ, ਵਾਰਡ ਨੰਬਰ 6 ਤੋਂ ਸਿਟੀ ਕਾਂਗਰਸ ਦੇ ਪ੍ਰਧਾਨ ਨੰਦੀਪਾਲ ਬਾਂਸਲ ਨੇ ਅਕਾਲੀ ਦਲ ਦੇ ਦਵਿੰਦਰ ਠਾਕੁਰ ਨੂੰ, ਵਾਰਡ ਨੰਬਰ 7 ਤੋਂ ਕਾਂਗਰਸ ਦੀ ਸੋਨੂੰ ਨੇ ਅਕਾਲੀ ਦਲ ਦੀ ਕੁਲਵੰਤ ਕੌਰ ਨੂੰ, ਵਾਰਡ ਨੰਬਰ 8 ਤੋਂ ਕਾਂਗਰਸ ਦੇ ਰਣਜੀਤ ਸਿੰਘ ਜੀਤੀ ਪਡਿਆਲਾ ਨੇ ਅਕਾਲੀ ਦਲ ਦੇ ਰਣਜੀਤ ਸਿੰਘ ਨੂੰ, ਵਾਰਡ ਨੰਬਰ 9 ਤੋਂ ਆਜ਼ਾਦ ਉਮੀਦਵਾਰ ਭਾਵਨਾ ਸ਼ਰਮਾ ਨੇ ਕਾਂਗਰਸ ਦੀ ਰੇਨੂੰ ਵਰਮਾ ਨੂੰ, ਵਾਰਡ ਨੰਬਰ 10 ਤੋਂ ਕਾਂਗਰਸੀ ਉਮੀਦਵਾਰ ਬਹਾਦਰ ਸਿੰਘ ਓਕੇ ਨੇ ਅਕਾਲੀ ਦਲ ਦੇ ਗੁਰਮੇਲ ਸਿੰਘ ਨੂੰ, ਵਾਰਡ ਨੰਬਰ 11 ਤੋਂ ਕਾਂਗਰਸ ਦੇ ਜਸਵਿੰਦਰ ਸਿੰਘ ਗੋਲਡੀ ਨੇ ਆਜ਼ਾਦ ਉਮੀਦਵਾਰ ਰਣਜੀਤ ਸਿੰਘ ਨੂੰ, ਵਾਰਡ ਨੰਬਰ 12 ਤੋਂ ਆਜ਼ਾਦ ਉਮੀਦਵਾਰ ਖੁਸ਼ਬੀਰ ਸਿੰਘ ਹੈਪੀ ਨੇ ‘ਆਪ’ ਦੇ ਗੁਰਪਾਲ ਸਿੰਘ ਨੂੰ, ਵਾਰਡ ਨੰਬਰ 13 ਤੋਂ ਅਕਾਲੀ ਦਲ ਦੀ ਨਵਨੀਤ ਕੌਰ ਨੇ ਪਰਵਿੰਦਰ ਕੌਰ ਨੂੰ, ਵਾਰਡ ਨੰਬਰ 14 ਤੋਂ ਕਾਂਗਰਸ ਦੇ ਰਮਾਕਾਂਤ ਕਾਲੀਆ ਨੇ ਅਕਾਲੀ ਦਲ ਦੇ ਗੁਣਦੀਪ ਵਰਮਾ ਨੂੰ, ਵਾਰਡ ਨੰਬਰ 15 ਤੋਂ ਕਾਂਗਰਸ ਦੀ ਓਮਾ ਗੌਤਮ ਨੇ ਆਜ਼ਾਦ ਉਮੀਦਵਾਰ ਗਗਨਦੀਪ ਬਾਂਸਲ ਨੂੰ, ਵਾਰਡ ਨੰਬਰ 14 ਤੋਂ ਆਜ਼ਾਦ ਉਮੀਦਵਾਰ ਜੀਤਾ ਨੇ ਕਾਂਗਰਸ ਦੇ ਰਾਜ ਕੁਮਾਰ ਨੂੰ ਅਤੇ ਵਾਰਡ ਨੰਬਰ 17 ਤੋਂ ਆਜ਼ਾਦ ਉਮੀਦਵਾਰ ਸਿਮਰਨ ਕੌਰ ਨੇ ਕਾਂਗਰਸ ਦੀ ਰੇਖਾ ਵਰਮਾ ਨੂੰ ਹਰਾਇਆ।