ਪੱਤਰ ਪ੍ਰੇਰਕ
ਐਸਏਐਸ ਨਗਰ (ਮੁਹਾਲੀ), 30 ਅਕਤੂਬਰ
ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਅਕਾਦਮਿਕ ਸਾਲ 2021-22 ਲਈ ਦਸਵੀਂ ਤੇ ਬਾਰ੍ਹਵੀਂ ਸ਼੍ਰੇਣੀਆਂ ਸਮੇਤ ਓਪਨ ਸਕੂਲ ਲਈ ਟਰਮ-1 ਤੇ ਟਰਮ-2 ਦੀਆਂ ਬਿਨਾਂ ਲੇਟ ਫੀਸ ਪ੍ਰੀਖਿਆ ਫਾਰਮ ਤੇ ਫੀਸਾਂ ਭਰਨ ਦੀਆਂ ਤਰੀਕਾਂ ਵਿੱਚ ਵਾਧਾ ਕੀਤਾ ਗਿਆ ਹੈ। ਬੋਰਡ ਮੈਨੇਜਮੈਂਟ ਵੱਲੋਂ ਦਸਵੀਂ ਸ਼੍ਰੇਣੀ ਲਈ ਬਿਨਾਂ ਕਿਸੇ ਲੇਟ ਫੀਸ 8 ਨਵੰਬਰ ਤੱਕ ਬੈਂਕ ਚਲਾਨ ਜੈਨਰੇਟ ਕਰਕੇ 12 ਨਵੰਬਰ ਤੱਕ ਫੀਸ ਜਮ੍ਹਾਂ ਕਰਵਾਈ ਜਾ ਸਕੇਗੀ। 1000 ਰੁਪਏ ਲੇਟ ਫੀਸ ਨਾਲ 15 ਨਵੰਬਰ ਤੱਕ ਬੈਂਕ ਚਲਾਨ ਜੈਨਰੇਟ ਕਰ ਕੇ 22 ਨਵੰਬਰ ਤੱਕ ਫੀਸਾਂ ਜਮ੍ਹਾਂ ਹੋਵੇਗੀ, ਜਦਕਿ 2000 ਰੁਪਏ ਲੇਟ ਫੀਸ ਨਾਲ 22 ਨਵੰਬਰ ਤੇ 26 ਨਵੰਬਰ ਤੱਕ ਦਾ ਸਮਾਂ ਦਿੱਤਾ ਗਿਆ ਹੈ। ਇਸੇ ਤਰ੍ਹਾਂ ਓਪਨ ਸਕੂਲ ਪ੍ਰਣਾਲੀ ਅਧੀਨ ਪ੍ਰੀਖਿਆ ਦੇਣ ਵਾਲੇ ਪ੍ਰੀਖਿਆਰਥੀਆਂ ਲਈ ਵੀ ਨਿਰਧਾਰਿਤ ਸ਼ਡਿਊਲ ਅਨੁਸਾਰ ਹੀ ਪ੍ਰੀਖਿਆ ਫਾਰਮ ਅਤੇ ਪ੍ਰੀਖਿਆ ਫੀਸ ਭਰਨੀ ਲਾਜ਼ਮੀ ਹੋਵੇਗੀ।