ਨਿੱਜੀ ਪੱਤਰ ਪ੍ਰੇਰਕ
ਅੰਬਾਲਾ, 7 ਸਤੰਬਰ
ਹਰਿਆਣਾ ਦੇ ਗ੍ਰਹਿ ਮੰਤਰੀ ਅਨਿਲ ਵਿੱਜ ਨੇ ਅਫ਼ਗ਼ਾਨਿਸਤਾਨ ਦੇ ਪੰਜਸ਼ੀਰ ਪ੍ਰਾਂਤ ਵਿੱਚ ਪਾਕਿਸਤਾਨ ਵੱਲੋਂ ਕੀਤੀ ਜਾ ਰਹੀ ਹਵਾਈ ਬੰਬਾਰੀ ਦੀ ਘੋਰ ਨਿੰਦਾ ਕਰਦਿਆਂ ਕਿਹਾ ਕਿ ਪਾਕਿਸਤਾਨ ਦੀ ਇਹ ਕਾਰਵਾਈ ਕੌਮਾਂਤਰੀ ਕਾਨੂੰਨਾਂ ਅਤੇ ਸੰਧੀਆਂ ਦੇ ਖ਼ਿਲਾਫ਼ ਹੈ। ਉਨ੍ਹਾਂ ਨੇ ਅੱਜ ਸਵੇਰੇ ਅੰਬਾਲਾ ਛਾਉਣੀ ਦੇ ਸਦਰ ਚੌਕ ਵਿੱਚ ਆਪਣੇ ਟੀ-ਪੁਆਇੰਟ ’ਤੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕੌਮਾਂਤਰੀ ਭਾਈਚਾਰੇ ਨੂੰ ਪਾਕਿਸਤਾਨ ਵੱਲੋਂ ਅਫ਼ਗ਼ਾਨਿਸਤਾਨ ਦੇ ਪੰਜਸ਼ੀਰ ਪ੍ਰਾਂਤ ਵਿਚ ਕੀਤੀ ਜਾ ਰਹੀ ਬੰਬਾਰੀ ਦਾ ਨੋਟਿਸ ਲੈਣਾ ਚਾਹੀਦਾ ਹੈ ਕਿਉਂ ਕਿ ਅਫ਼ਗ਼ਾਨਿਸਤਾਨ ਵਿਚ ਅਜੇ ਤੱਕ ਕੋਈ ਸਰਕਾਰ ਨਹੀਂ ਬਣੀ ਹੈ, ਫਿਰ ਉਨ੍ਹਾਂ ਨੂੰ ਉੱਥੇ ਕਿਸ ਨੇ ਸੱਦਿਆ।ਇਹ ਸਭ ਕੌਮਾਂਤਰੀ ਕਾਨੂੰਨਾਂ ਅਤੇ ਸੰਧੀਆਂ ਦੇ ਖ਼ਿਲਾਫ਼ ਹੈ।