ਪੱਤਰ ਪ੍ਰੇਰਕ
ਪੰਚਕੂਲਾ, 3 ਸਤੰਬਰ
ਇੱਥੇ ਬੀਤੇ ਦਿਨ ਨਗਰ ਨਿਗਮ ਦੇ ਐੱਸਡੀਓ ਵੱਲੋਂ ਪੱਤਰਕਾਰਾਂ ਨਾਲ ਧੱਕਾਮੁੱਕੀ ਕੀਤੇ ਜਾਣ ਅਤੇ ਕੈਮਰਾ ਖੋਹੇ ਜਾਣ ਸਬੰਧੀ ਸਥਾਨਕ ਪੱਤਰਕਾਰਾਂ ਨੇ ਨਗਰ ਨਿਗਮ ਦੇ ਕਮਿਸ਼ਨਰ ਵਰਿੰਦਰ ਲਾਠਰ ਤੇ ਮੇਅਰ ਕੁਲਭੂਸ਼ਨ ਗੋਇਲ ਕੋਲ ਸ਼ਿਕਾਇਤ ਕੀਤੀ ਹੈ ਅਤੇ ਐੱਸਡੀਓ ਖ਼ਿਲਾਫ਼ ਉਚਿਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਐੱਸਡੀਓ ਵੱਲੋਂ ਪੱਤਰਕਾਰ ਰਿਤੇਸ਼ ਮਹੇਸ਼ਵਰੀ ਅਤੇ ਦਿਵਿਆ ਰਾਣਾ ਦੀ ਟੀਮ ਜਦੋਂ 10 ਦਰੱਖਤ ਕੱਟਣ ਸਬੰਧੀ ਰਿਪੋਟਿੰਗ ਕਰ ਰਹੀ ਸੀ ਤਾਂ ਨਗਰ ਨਿਗਮ ਦੇ ਇੱਕ ਅਧਿਕਾਰੀ ਦਿਨੇਸ਼ ਕੁਮਾਰ ਯਾਦਵ ਵੱਲੋਂ ਪੱਤਰਕਾਰਾਂ ਨਾਲ ਬਦਸਲੂਕੀ ਕੀਤੀ ਗਈ। ਕਮਿਸ਼ਨਰ ਵਰਿੰਦਰ ਲਾਠਰ ਅਤੇ ਮੇਅਰ ਕੁਲਭੂਸ਼ਣ ਗੋਇਲ ਨੇ ਮਾਮਲੇ ਦੀ ਜਾਂਚ ਦਾ ਭਰੋਸਾ ਦਿਵਾਇਆ ਹੈ।