ਪੰਚਕੂਲਾ (ਪੱਤਰ ਪ੍ਰੇਰਕ): ਇੱਥੋਂ ਦੇ ਪਾਰਕਾਂ ਵਿੱਚ ਸੁਨੀਲ ਮਨੋਚਾ ਨੇ ਹਾਸੇ ਦਾ ਪ੍ਰੋਗਰਾਮ ਕਰਕੇ ਬੱਚਿਆਂ, ਨੌਜਵਾਨਾਂ ਤੇ ਬਿਰਧਾਂ ਨੂੰ ਖੂਬ ਹਸਾਇਆ। ਹਾਸੇ ਦੇ ਇਸ ਪ੍ਰੋਗਰਾਮ ਦਾ ਉਦਘਾਟਨ ਇਲਾਕੇ ਦੇ ਕੌਂਸਲਰ ਸੁਸ਼ੀਲ ਗਰਗ ਨੇ ਕੀਤਾ। ਉਨ੍ਹਾਂ ਕਿਹਾ ਕਿ ਅੱਜ ਦੇ ਦੌਰ ਵਿੱਚ ਹੱਸਣਾ ਬਹੁਤ ਜ਼ਰੂਰੀ ਹੈ। ਇਸ ਮੌਕੇ ਸੁਨੀਲ ਮਨੋਚਾ ਨੇ ਦੱਸਿਆ ਕਿ ਉਨ੍ਹਾਂ ਨੇ ਕੁਦਰਤੀ ਹਾਸਾ, ਸਪਰਿੰਗ ਡੋਲ ਹਾਸਾ, ਝੂਲਾ ਹਾਸਾ, ਮਿਰਚੀ ਹਾਸਾ, ਗੁਬਾਰਾ ਫੁਲਾ ਕੇ ਫੋੜਨ ਦਾ ਹਾਸਾ, ਯੋਗਾ ਹਾਸਾ ਆਦਿ ਦੀਆਂ ਕ੍ਰਿਆਵਾਂ ਪੇਸ਼ ਕੀਤੀਆਂ ਹਨ। ਉਨ੍ਹਾਂ ਕਿਹਾ ਕਿ ਉਹ ਲੋਕਾਂ ਨੂੰ ਹਾਸੇ ਦੀ ਸੇਵਾ ਮੁਫ਼ਤ ਦਿੰਦੇ ਹਨ, ਕਿਉਂਕਿ ਤਣਾਅ ਭਰੀ ਜ਼ਿੰਦਗੀ ਵਿੱਚ ਹੱਸਣਾ ਬਹੁਤ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਇਹ ਪ੍ਰੋਗਰਾਮ ਸਵੇਰੇ ਅਤੇ ਸ਼ਾਮ ਦੀ ਸੈਰ ਵੇਲੇ ਹੁੰਦੇ ਹਨ ਤੇ ਕਲੱਬ ਵੱਲੋਂ ਇਨ੍ਹਾਂ ਪ੍ਰੋਗਰਾਮਾਂ ਦਾ ਕੋਈ ਪੈਸਾ ਨਹੀਂ ਲਿਆ ਜਾਂਦਾ।