ਪੱਤਰ ਪ੍ਰੇਰਕ
ਰੂਪਨਗਰ, 19 ਦਸੰਬਰ
ਬਾਬਾ ਦੀਪ ਸਿੰਘ ਇੰਟਰਨੈਸ਼ਨਲ ਗਤਕਾ ਅਖਾੜਾ, ਗੁਰਦੁਆਰਾ ਭੱਠਾ ਸਾਹਿਬ ਵੱਲੋਂ ਦਲੇਰ ਖਾਲਸਾ ਗਰੁੱਪ ਨਵਾਂਸ਼ਹਿਰ ਤੇ ਸਿੱਖ ਸਡੂਡੈਂਟਸ ਫੈਡਰੇਸਨ (ਗਰੇਵਾਲ) ਦੇ ਸਹਿਯੋਗ ਨਾਲ ਸ਼ਹੀਦੀ ਜੋੜ ਮੇਲ ’ਤੇ 17ਵਾਂ ਗਤਕਾ ਕੱਪ ਤੇ ਦਸਤਾਰਬੰਦੀ, ਗੁਰਬਾਣੀ ਕੰਠ ਮੁਕਾਬਲੇ ਕਰਵਾਏ ਗਏ। ਫੈਡਰੇਸ਼ਨ ਦੇ ਕੌਮੀ ਮੀਤ ਪ੍ਰਧਾਨ ਮੋਹਣ ਸਿੰਘ ਮੁਹੰਮਿਦੀਪੁਰ ਤੇ ਮੁੱਖ ਪ੍ਰਬੰਧਕ ਗੁਦੀਪ ਸਿੰਘ ਹਵੇਲੀ ਕਲਾਂ ਨੇ ਦੱਸਿਆ ਕਿ ਗਤਕੇ ਵਿੱਚ ਅਕਾਲ ਸਹਾਏ ਗਤਕਾ ਅਕੈਡਮੀ ਲੁਧਿਆਣਾ ਨੇ ਪਹਿਲਾ, ਸ਼ਹੀਦ ਸਿੰਘ ਗਤਕਾ ਅਖਾੜਾ ਵੇਰਕਾ ਨੇ ਦੂਜਾ, ਬਾਬਾ ਬਿਧੀ ਚੰਦ ਗਤਕਾ ਅਖਾੜਾ ਅ੍ਰਮਿੰਤਸਰ ਨੇ ਤੀਜਾ ਸਥਾਨ ਹਾਸਲ ਕੀਤਾ। ਇਸੇ ਤਰ੍ਹਾਂ ਦਸਤਾਰ ਬੰਦੀ ਮੁਕਾਬਲੇ ਵਿੱਚ ਅਨਮੋਲ ਸਿੰਘ ਜਨੀਅਸ ਇੰਟਨੈਸ਼ਨਲ ਸਕੂਲ ਸੋਲਖੀਆਂ, ਪ੍ਰਭਸਿਮਰਨ ਸਿੰਘ ਮੋਗਾ ਤੇ ਰਵਜੋਤ ਸਿੰਘ ਨੇ ਤੀਜਾ ਸਥਾਨ ਪ੍ਰਾਪਤ ਕਰਕੇ ਆਪਣਾ ਦਬਦਬਾ ਬਣਾਇਆ। ਉਨ੍ਹਾਂ ਕਿਹਾ ਕਿ ਗੁਰਬਾਣੀ ਕੰਠ ਮੁਕਾਬਲੇ ਵਿੱਚ ਸਿਮਨਜੀਤ ਸਿੰਘ, ਭਵਦੀਪ ਕੌਰ, ਕਿਰਨਜੀਤ ਨੇ ਕ੍ਰਮਵਾਰ ਪਹਿਲਾ, ਦੂਜਾ ਤੇ ਤੀਜਾ ਸਥਾਨ ਹਾਸਲ ਕੀਤਾ। ਉਨ੍ਹਾਂ ਕਿਹਾ ਕਿ ਜੇਤੂ ਟੀਮਾਂ ਨੂੰ ਨਕਦ ਇਨਾਮ ਤੇ ਸਨਮਾਨ ਚਿੰਨ੍ਹ ਦੇ ਕੇ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਬਾਬਾ ਦੀਪ ਸਿੰਘ ਇੰਟਰਨੈਸ਼ਨਲ ਗਤਕਾ ਅਖਾੜੇ ਦੇ ਪ੍ਰਧਾਨ ਬਾਬਾ ਸਤਨਾਮ ਸਿੰਘ , ਗੁਰਦੀਪ ਸਿੰਘ ਮੁੱਖ ਪ੍ਰਬੰਧਕ , ਸਖਵੀਰ ਸਿੰਘ ਤੰਬੜ ਜਨਰਲ ਸਕੱਤਰ, ਰਣਜੋਤ ਸਿੰਘ ਬਾਜ ਪ੍ਰੈੱਸ ਸਕੱਤਰ, ਗੁਰਪ੍ਰੀਤ ਸਿੰਘ ਮਨੀ, ਲਖਵਿੰਦਰ ਸਿੰਘ ਸੈਣੀ ਮਾਜਰਾ, ਪ੍ਰਭਜੋਤ ਸਿੰਘ, ਅਮਰੀਕ ਸਿੰਘ ਪ੍ਰਧਾਨ ਸਰਕਲ ਨੂਰਪੁਰ ਬੇਦੀ, ਸੁਖਵਿੰਦਰ ਸਿੰਘ ਸੁੱਖੀ,ਕੁਲਦੀਪ ਸਿੰਘ ਸਮੇਤ ਹੋਰ ਆਗੂ ਹਾਜ਼ਰ ਸਨ।