ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 13 ਮਾਰਚ
ਇਥੋਂ ਦੇ ਪੋਸਟ ਗਰੈਜੂਏਟ ਸਰਕਾਰੀ ਕਾਲਜ ਸੈਕਟਰ-46 ਵਲੋਂ ਅਲੂਮਨੀ ਮੀਟ ਕਰਵਾਈ ਗਈ ਜਿਸ ਵਿੱਚ ਚਾਰ ਦਹਾਕੇ ਪਹਿਲਾਂ ਪੜ੍ਹ ਕੇ ਗਏ ਵਿਦਿਆਰਥੀਆਂ ਸਣੇ ਦੋ ਸੌ ਵਿਦਿਆਰਥੀਆਂ ਨੇ ਸ਼ਿਰਕਤ ਕੀਤੀ। ਇਸ ਮੌਕੇ ਕਾਲਜ ਦੇ ਪ੍ਰਿੰਸੀਪਲ ਡਾ. ਆਭਾ ਸੁਦਰਸ਼ਨ ਨੇ ਪੁਰਾਣੇ ਵਿਦਿਆਰਥੀਆਂ ਦਾ ਸਵਾਗਤ ਕੀਤਾ ਅਤੇ ਅਲੂਮਨੀ ਐਸੋਸੀਏਸ਼ਨ ਦੇ ਮੁੱਖ ਏਜੰਡੇ ਬਾਰੇ ਦੱਸਿਆ। ਇਸ ਮੌਕੇ ਪੁਰਾਣੇ ਵਿਦਿਆਰਥੀਆਂ ਨੇ ਸਮੇਂ ਦੇ ਬਦਲਦੇ ਰੁਝਾਨਾਂ ਤੇ ਨਵੀਂ ਪੀੜ੍ਹੀ ਦੇ ਬਦਲ ਰਹੇ ਨਜ਼ਰੀਏ ਦੀ ਤਸਵੀਰ ਪੇਸ਼ ਕਰਦੇ ਹੋਏ ਆਪਣੇ ਵਿਚਾਰ ਪ੍ਰਗਟ ਕੀਤੇ ਅਤੇ ਕਾਲਜ ਦੀਆਂ ਯਾਦਾਂ ਤਾਜ਼ਾ ਕੀਤੀਆਂ। ਪ੍ਰੋਗਰਾਮ ਦਾ ਆਗਾਜ਼ ਸ਼ਮਾ ਰੌਸ਼ਨ ਕਰਕੇ ਗੁਰਬਾਣੀ ਸ਼ਬਦ ਦੇ ਗਾਇਨ ਨਾਲ ਕੀਤਾ ਗਿਆ। ਇਸ ਮੌਕੇ ਕਾਲਜ ਦੇ ਸੰਗੀਤ ਵਿਭਾਗ ਦੇ ਵਿਦਿਆਰਥੀਆਂ ਤੇ ਪੁਰਾਣੇ ਵਿਦਿਆਰਥੀਆਂ ਨੇ ਸਭਿਆਚਾਰਕ ਪ੍ਰੋਗਰਾਮ ਵੀ ਪੇਸ਼ ਕੀਤਾ ਗਿਆ। ਇਸ ਮੌਕੇ ਦਿੱਲੀ ਯੂਨੀਵਰਸਿਟੀ ਦੇ ਸਹਾਇਕ ਪ੍ਰੋਫੈਸਰ ਡਾ. ਅਮਨਦੀਪ ਸਿੰਘ, ਸਰਕਾਰੀ ਕਾਲਜ ਸੈਕਟਰ-42 ਦੇ ਸਹਾਇਕ ਪ੍ਰੋਫੈਸਰ ਡਾ. ਗੁਰਜਿੰਦਰ ਸਿੰਘ, ਪ੍ਰਿੰਸੀਪਲ ਮਨੀ ਰਾਮ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਰੋਪੜ, ਦਲਜੀਤ ਪ੍ਰੋਫੈਸਰ ਇਨ ਬਿਜ਼ਨੈੱਸ ਮੈਨੇਜਮੈਂਟ ਕੈਨੇਡਾ, ਡਾ. ਹਰਵੰਦਨਾ ਸਹਾਇਕ ਪ੍ਰੋਫੈਸਰ ਸਰਕਾਰੀ ਕਾਲਜ ਬਰਵਾਲਾ, ਰਨਗੀਤ ਕੌਰ ਐਕਸ ਬੈਂਕਰ, ਵਿਸ਼ਾਲ ਐਨ. ਸੀ. ਸੀ. ਇੰਸਟਰਕਟਰ ਹੈੱਡ ਕੁਆਰਟਰ, ਸੈਕਟਰ 31, ਚੰਡੀਗੜ੍ਹ, ਰਾਹੁਲ ਕੁਮਾਰ ਐੱਨ. ਸੀ. ਸੀ. ਕੈਡਿਟ ਪੰਜਾਬ ਪੁਲੀਸ ਨੇ ਸ਼ਿਰਕਤ ਕੀਤੀ। ਅਲੂਮਨੀ ਸੰਸਥਾ ਦੇ ਸਰਪ੍ਰਸਤ ਡਾ. ਬਲਜੀਤ ਸਿੰਘ ਨੇ ਕਾਲਜ ਦੇ ਵਿਦਿਆਰਥੀ ਵਜੋਂ ਅਤੇ ਕਾਲਜ ਦੇ ਪ੍ਰੋਫੈਸਰ ਵਜੋਂ ਅਲੂਮਨੀ ਸੰਸਥਾ ਦੀ ਮੌਜੂਦਾ ਸਮੇਂ ਵਿੱਚ ਜ਼ਰੂਰਤ ਅਤੇ ਮਹੱਤਤਾ ਬਾਰੇ ਚਾਨਣਾ ਪਾਇਆ।
ਕੈਪਸ਼ਨ: ਸਰਕਾਰੀ ਕਾਲਜ ਸੈਕਟਰ-46 ਵਿਚ ਵਿਦਿਆਰਥੀ ਦਾ ਸਨਮਾਨ ਕਰਦੇ ਹੋਏ ਪ੍ਰਿੰਸੀਪਲ।