ਚੰਡੀਗੜ੍ਹ ’ਚ ਪਾਰਾ ਡਿੱਗਣ ਕਾਰਨ ਠੰਢ ਵਧੀ

ਚੰਡੀਗੜ੍ਹ ’ਚ ਪਾਰਾ ਡਿੱਗਣ ਕਾਰਨ ਠੰਢ ਵਧੀ

ਜ਼ੀਰਕਪੁਰ ਵਿੱਚ ਅੰਬਾਲਾ-ਚੰਡੀਗੜ੍ਹ ਹਾਈਵੇਅ ’ਤੇ ਸੀਤ ਹਵਾਵਾਂ ਤੋਂ ਬਚਾਅ ਲਈ ਸਿਰ ਮੂੰਹ ਢਕ ਕੇ ਜਾਂਦਾ ਹੋਇਆ ਸਾਈਕਲ ਸਵਾਰ। -ਫੋਟੋ: ਨਿਤਿਨ ਮਿੱਤਲ

ਆਤਿਸ਼ ਗੁਪਤਾ

ਚੰਡੀਗੜ੍ਹ, 22 ਨਵੰਬਰ

ਪੰਜਾਬ ਅਤੇ ਹਰਿਆਣਾ ਦੀ ਰਾਜਧਾਨੀ ਚੰਡੀਗੜ੍ਹ ਤੋਂ ਕੁਝ ਦੂਰੀ ’ਤੇ ਸਥਿਤ ਹਿਮਾਚਲ ਪ੍ਰਦੇਸ਼ ਦੀ ਵਾਦੀਆਂ ਵਿੱਚ ਪਈ ਬਰਫ਼ ਤੋਂ ਬਾਅਦ ਚੰਡੀਗੜ੍ਹ ਦਾ ਤਾਪਮਾਨ ਡਿੱਗ ਗਿਆ ਹੈ ਜਿਸ ਕਰਕੇ ਠੰਢ ਵਧ ਗਈ ਹੈ। ਠੰਢ ਦੇ ਵਧਣ ਦੇ ਕਰਕੇ ਲੋਕ ਘਰਾਂ ਵਿੱਚ ਬੈਠਣ ਲਈ ਮਜਬੂਰ ਹੋ ਗਏ ਹਨ। ਮੌਸਮ ਵਿਭਾਗ ਵੱਲੋਂ ਇਕ ਹਫ਼ਤੇ ਤੱਕ ਸ਼ਹਿਰ ਵਿੱਚ ਬੱਦਲਵਾਈ ਦੀ ਪੇਸ਼ੀਨਗੋਈ ਕੀਤੀ ਜਾ ਰਹੀ ਹੈ। ਇਸ ਨਾਲ ਠੰਢ ਹੋਰ ਵਧ ਸਕਦੀ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਚੰਡੀਗੜ੍ਹ ਦਾ ਤਾਪਮਾਨ ਜੰਮੂ ਦੇ ਬਰਾਬਰ ਪਾਇਆ ਗਿਆ ਹੈ। ਮੌਸਮ ਵਿਭਾਗ ਅਨੁਸਾਰ ਅੱਜ ਚੰਡੀਗੜ੍ਹ ਸ਼ਹਿਰ ਦਾ ਤਾਪਮਾਨ ਵਧ ਤੋਂ ਵਧ ਤਾਪਮਾਨ 22.5 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਹੈ ਜੋ ਕਿ ਆਮ ਨਾਲੋਂ 4 ਡਿਗਰੀ ਘੱਟ ਹੈ ਜਦਕਿ ਘੱਟੋਂ-ਘੱਟ ਤਾਪਮਾਨ 8.1 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਹੈ। ਇਹ ਵੀ ਆਮ ਨਾਲੋਂ ਇਕ ਡਿਗਰੀ ਘੱਟ ਪਾਇਆ ਗਿਆ ਹੈ। ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਅਗਲੇ ਪੂਰੇ ਹਫ਼ਤੇ ਬੱਦਲਵਾਈ ਛਾਈ ਰਹੇਗੀ ਅਤੇ ਤੇਜ਼ ਹਵਾਵਾਂ ਵੀ ਚੱਲ ਸਕਦੀਆਂ ਹਨ। ਪਿਛਲੇ ਹਫ਼ਤੇ ਵੀ ਚੰਡੀਗੜ੍ਹ ਦਾ ਤਾਪਮਾਨ ਸ਼ਿਮਲਾ ਦੇ ਤਾਪਮਾਨ ਦੇ ਬਰਾਬਰ ਦਰਜ ਕੀਤਾ ਗਿਆ ਹੈ।

ਅੱਜ ਠੰਢ ਦੇ ਵਧਣ ਦੇ ਨਾਲ-ਨਾਲ ਸ਼ਹਿਰ ਵਿੱਚ ਧੁੱਪ ਨਕਲੀ ਰਹੀ। ਇਸ ਕਰਕੇ ਸ਼ਹਿਰ ਦੀ ਸੁਖਨਾ ਝੀਲ, ਰੌਕ ਗਾਰਡਨ, ਰੋਜ਼ ਗਾਰਡਨ ਸਣੇ ਹੋਰਨਾਂ ਘੁੰਮਣ ਫਿਰਨ ਵਾਲੀਆਂ ਥਾਵਾਂ ’ਤੇ ਲੋਕਾਂ ਦੀ ਭੀੜ ਲੱਗੀ ਰਹੀ। ਦੂਜੇ ਪਾਸੇ ਠੰਢ ਦੀ ਆਮਦ ਦੇ ਨਾਲ ਕੱਪੜਾ ਵਪਾਰੀਆਂ ਦੇ ਚਿਹਰੇ ਵੀ ਖਿੜੇ ਹੋਏ ਵਿਖਾਈ ਦਿੱਤੀ। ਕੱਪੜਾ ਕਾਰੋਬਾਰੀ ਸੁਰਿੰਦਰ ਕੁਮਾਰ ਨੇ ਦੱਸਿਆ ਕਿ ਕਰੋਨਾਵਾਇਰਸ ਕਰਕੇ ਪਿਛਲੇ 8 ਮਹੀਨੇ ਤੋਂ ਉਨ੍ਹਾਂ ਦਾ ਕਾਰੋਬਾਰ ਠੱਪ ਪਿਆ ਸੀ ਪਰ ਠੰਢ ਦੀ ਆਮਦ ਨਾਲ ਕੁਝ ਕੰਮ ਚੱਲਣ ਦੀ ਉਮੀਦ ਹੈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All