ਪੱਤਰ ਪ੍ਰੇਰਕ
ਬਨੂੜ, 8 ਮਈ
ਪਿੰਡ ਜੰਗਪੁਰਾ ਦੇ ਗੁਰਦੁਆਰਾ ਸਾਹਿਬ ਵਿਖੇ ਬੀਤੀ ਰਾਤ ਪਿੰਡ ਦੀ ਵਿਦਿਆਰਥਣ ਹਸਲੀਨ ਕੌਰ ਦੀ ਅਗਵਾਈ ਹੇਠ ਪਿੰਡ ਦੇ ਹੀ ਛੋਟੇ-ਛੋਟੇ ਬੱਚਿਆਂ ਨੇ ਗੁਰਮਤਿ ਸਮਾਗਮ ਆਯੋਜਿਤ ਕੀਤਾ। ਇਸ ਮੌਕੇ ਵੱਡੀ ਗਿਣਤੀ ਵਿੱਚ ਬੱਚਿਆਂ ਦੇ ਮਾਪੇ ਅਤੇ ਪਿੰਡ ਵਾਸੀਆਂ ਨੇ ਸ਼ਿਰਕਤ ਕੀਤੀ।
ਸਮਾਗਮ ਵਿੱਚ ਸੁਖਨੀਤ ਕੌਰ, ਜਸਲੀਨ ਕੌਰ, ਬਿੱਕੀ ਕੁਮਾਰ, ਜਸ਼ਨਦੀਪ ਸਿੰਘ ਅਤੇ ਹੋਰ ਬੱਚੀਆਂ ਨੇ ਗੁਰਸਿੱਖੀ ਨਾਲ ਸਬੰਧਤ ਗੀਤ, ਕਵਿਤਾਵਾਂ, ਕਵੀਸ਼ਰੀਆਂ ਦੀ ਸ਼ਾਨਦਾਰ ਪੇਸ਼ਕਾਰੀ ਕੀਤੀ। ਪ੍ਰੋ. ਸਾਹਿਬ ਸਿੰਘ ਗੁਰਮਤਿ ਅਕਾਦਮੀ ਤੋਂ ਵਿਸ਼ੇਸ਼ ਤੌਰ ’ਤੇ ਪਹੁੰਚੇ ਭਾਈ ਲਖਵਿੰਦਰ ਸਿੰਘ ਨੇ ਗੁਰਮਿਤ ਕਥਾ-ਵਿਚਾਰਾਂ ਪੇਸ਼ ਕੀਤੀਆਂ। ਕੈਪਟਨ ਅਮਰਜੀਤ ਸਿੰਘ ਦੀ ਅਗਵਾਈ ਹੇਠ ਸਮੁੱਚੇ ਬੱਚਿਆਂ ਨੂੰ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਹਸਲੀਨ ਕੌਰ ਨੇ ਦੱਸਿਆ ਕਿ ਪਿੰਡ ਦੇ ਤੀਹ ਬੱਚੇ ਆਪਣੀ ਪੜ੍ਹਾਈ ਦੇ ਨਾਲ-ਨਾਲ ਸਵੇਰੇ-ਸ਼ਾਮ ਗੁਰਦੁਆਰਾ ਸਾਹਿਬ ਵਿੱਚ ਲੱਗਦੀਆਂ ਗੁਰਮਤਿ ਕਲਾਸਾਂ ਵਿੱਚ ਭਾਗ ਲੈ ਰਹੇ ਹਨ।