ਪੱਤਰ ਪ੍ਰੇਰਕ
ਚੰਡੀਗੜ੍ਹ, 3 ਮਈ
ਪੰਜਾਬ ਸਟੇਟ ਅਕਾਊਂਟਸ ਸਰਵਿਸਿਜ਼ ਆਫੀਸਰਜ਼ ਐਸੋਸੀਏਸ਼ਨ ਦੀ ਚੋਣ ਅੱਜ ਵਰਚੁਅਲ ਮੀਟਿੰਗ ਰਾਹੀਂ ਕਰਵਾਈ ਗਈ ਜਿਸ ਵਿੱਚ ਸਤਿੰਦਰ ਸਿੰਘ ਚੌਹਾਨ ਡੀਸੀਐੱਫਏ. ਨੂੰ ਪ੍ਰਧਾਨ ਨਿਯੁਕਤ ਕਰ ਲਿਆ ਗਿਆ। ਇਸ ਚੋਣ ਵਿੱਚ ਐਸੋਸੀਏਸ਼ਨ ਦੇ 150 ਤੋਂ ਵੱਧ ਮੈਂਬਰਾਂ ਵੱਲੋਂ ਹਿੱਸਾ ਲਿਆ ਗਿਆ ਅਤੇ ਐਸੋਸੀਏਸ਼ਨ ਵੱਲੋਂ ਬੀਤੇ ਵਰ੍ਹੇ ਕੀਤੇ ਗਏ ਕੰਮਾਂ ਦੀ ਪੜਚੋਲ ਕੀਤੀ ਗਈ। ਮੀਟਿੰਗ ਦੌਰਾਨ ਸਮੂਹ ਮੈਂਬਰਾਂ ਵੱਲੋਂ ਸਰਬਸੰਮਤੀ ਨਾਲ ਪ੍ਰਧਾਨ ਚੌਹਾਨ ਨੂੰ ਆਪਣੀ ਕਾਰਜਕਾਰਨੀ ਚੁਣਨ ਦੇ ਅਧਿਕਾਰ ਵੀ ਦਿੱਤੇ ਗਏ। ਨਵ-ਨਿਯੁਕਤ ਪ੍ਰਧਾਨ ਸ੍ਰੀ ਚੌਹਾਨ ਨੇ ਆਪਣੀ ਕਾਰਜਕਾਰਨੀ ਵਿੱਚ ਰਵਿੰਦਰ ਕੁਮਾਰ ਅਰੋੜਾ, ਡੀਸੀਐਫਏ ਨੂੰ ਸੀਨੀਅਰ ਮੀਤ ਪ੍ਰਧਾਨ, ਪਵਨ ਕਪੂਰ, ਡੀਸੀਐਫਏ. ਨੂੰ ਮੀਤ ਪ੍ਰਧਾਨ, ਪੰਕਜ ਘਈ, ਡੀਸੀਐੱਫਏ ਨੂੰ ਮੀਤ ਪ੍ਰਧਾਨ, ਰਾਕੇਸ਼ ਕੁਮਾਰ ਸ਼ਰਮਾ, ਏਸੀਐੱਫਏ ਨੂੰ ਜਨਰਲ ਸਕੱਤਰ, ਆਰੂਸ਼ ਸ਼ਰਮਾ, ਏਸੀਐਫਏ ਨੂੰ ਆਰਗੇਨਾਈਜ਼ਿੰਗ ਸਕੱਤਰ, ਸ਼ਿਵਾਨੀ ਤਨੇਜਾ ਏਸੀਐੱਫਏ ਅਤੇ ਰੀਨਾ ਗੋਇਲ, ਏਸੀਐੱਫਏ ਨੂੰ ਪ੍ਰੈੱਸ ਸਕੱਤਰ, ਪ੍ਰਭਜੋਤ ਕੌਰ ਏਸੀਐਫਏ ਨੂੰ ਮੀਡੀਆ ਐਡਵਾਈਜ਼ਰ, ਸੌਰਭ ਗੁਪਤਾ ਏਸੀਐਫਏ ਨੂੰ ਆਡਿਟ ਆਫਿਸਰ ਅਤੇ ਜਸਬੀਰ ਠਾਕੁਰ, ਐਸਓ ਨੂੰ ਵਿੱਤ ਸਕੱਤਰ ਵਜੋਂ ਸ਼ਾਮਿਲ ਕੀਤਾ।