ਪੱਤਰ ਪ੍ਰੇਰਕ
ਖਰੜ, 17 ਅਕਤੂਬਰ
ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਰਾਮਲੀਲਾ ਡਰਾਮੈਟਿਕ ਕਲੱਬ ਵੱਲੋਂ ਇੱਥੇ ਰਾਮਲੀਲਾ ਦੇ ਰਾਜ ਤਿਲਕ ਦੀ ਰਸਮ ਸਬੰਧੀ ਕਰਵਾਏ ਸਮਾਗਮ ਵਿੱਚ ਸ਼ਿਰਕਤ ਕੀਤੀ। ਸ੍ਰੀ ਚੰਨੀ ਨੇ ਕਿਹਾ ਕਿ ਉਨ੍ਹਾਂ ਦੇ ਮਰਹੂਮ ਪਿਤਾ ਹਰਸਾ ਸਿੰਘ ਦੀਆਂ ਭਾਵਨਾਵਾਂ ਇਸ ਰਾਮਲੀਲਾ ਸਟੇਜ ਨਾਲ ਜੁੜੀਆਂ ਹੋਈਆਂ ਸਨ ਅਤੇ ਉਹ ਵੀ ਪਿਛਲੇ ਪੱਚੀ ਸਾਲਾਂ ਤੋਂ ਰਾਮਲੀਲਾ ਡਰਾਮੈਟਿਕ ਕਲੱਬ ਰਾਜ ਤਿਲਕ ਦੀ ਰਸਮ ਅਦਾ ਕਰ ਰਹੇ ਹਨ। ਇਸ ਮੌਕੇ ਰਾਮਲੀਲਾ ਕਲੱਬ ਵੱਲੋਂ ਮੁੱਖ ਮੰਤਰੀ ਦਾ ਸਨਮਾਨ ਕੀਤਾ ਗਿਆ।