ਪੱਤਰ ਪ੍ਰੇਰਕ
ਪੰਚਕੂਲਾ 17, ਨਵੰਬਰ
ਹਰਿਆਣਾ ਦੇ ਸਾਬਕਾ ਉੱਪ ਮੁੱਖ ਮੰਤਰੀ ਤੇ ਕਾਂਗਰਸ ਆਗੂ ਚੰਦਰਮੋਹਨ ਨੇ ਸਕੇਤੜੀ ਵਿੱਚ 200 ਤੋਂ ਵੱਧ ਝੁੱਗੀਆਂ ਅੱਗ ਨਾਲ ਸੁਆਹ ਹੋ ਜਾਣ ਤੇ ਪ੍ਰੇਸ਼ਾਨ ਲੋਕਾਂ ਦਾ ਹਾਲ-ਚਾਲ ਜਾਣਿਆ। ਉਨ੍ਹਾਂ ਪੀੜਤ ਲੋਕਾਂ ਨੂੰ ਹਰ ਸੰਭਵ ਮੱਦਦ ਦੇਣ ਦਾ ਵਿਸ਼ਵਾਸ਼ ਦਿਵਾਇਆ। ਚੰਦਰਮੋਹਨ ਨੇ ਸਰਕਾਰ ਦੇ ਰਵੱਈਏ ’ਤੇ ਨਾਰਾਜ਼ਗੀ ਪ੍ਰਗਟਾਈ।
ਉਨ੍ਹਾਂ ਕਿਹਾ ਕਿ ਇਸ ਘਟਨਾ ਤੋਂ ਬਾਅਦ ਝੁੱਗੀਆਂ ਵਾਲਿਆਂ ਦੀ ਸਰਕਾਰ ਨੇ ਕੋਈ ਖ਼ਬਰ ਨਹੀਂ ਲਈ। ਉਨ੍ਹਾਂ ਕਿਹਾ ਕਿ ਪੀੜਤ ਖਾਣੇ ਨੂੰ ਵੀ ਤਰਸ ਰਹੇ ਹਨ। ਠੰਢ ਦੇ ਦਿਨ ਹੋਣ ਕਾਰਨ ਪੀੜਤਾਂ ਦੀਆਂ ਸਮੱਸਿਆਵਾਂ ਵਧ ਗਈਆਂ ਹਨ। ਊਨ੍ਹਾਂ ਪਾਰਟੀ ਵਰਕਰਾਂ ਨੂੰ ਪੀੜਤਾਂ ਦੀ ਮਦਦ ਲਈ ਅੱਗੇ ਆਉਣ ਲਈ ਕਿਹਾ।
ਪੀੜਤਾਂ ਨੂੰ ਸਾਮਾਨ ਵੰਡਿਆ਼
ਸਮਾਜ ਸੇਵਕ ਬੌਬੀ ਸਿੰਘ ਨੇ ਪੀੜਤਾਂ ਨੂੰ ਰੋਟੀ, ਰਾਸ਼ਨ, ਦੁੱਧ ਅਤੇ ਗਰਮ ਕੰਬਲ, ਗਰਮ ਕੱਪੜੇ ਦਿੱਤੇ। ਬੌਬੀ ਸਿੰਘ ਨੇ ਦੱਸਿਆ ਕਿ ਉਹ ਪੀੜਤ ਪਰਿਵਾਰਾਂ ਦੇ ਬੱਚਿਆਂ ਦੀ ਪੜ੍ਹਾਈ ਵਾਸਤੇ ਵੀ ਮਦਦ ਕਰਨਗੇ।