ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 20 ਮਈ
ਚੰਡੀਗੜ੍ਹ ’ਚ ਨਵੇਂ ਵਿੱਤ ਸਕੱਤਰ ਵਿਜੈ ਨਾਮਦੇਵਰਾਵ ਜਾਡੇ ਨੇ ਅਹੁਦਾ ਸਾਂਭ ਲਿਆ ਹੈ। ਇਹ ਨਿਯੁਕਤੀ ਤਿੰਨ ਸਾਲਾਂ ਲਈ ਕੀਤੀ ਗਈ ਹੈ।
ਸ੍ਰੀ ਜਾਡੇ 2002 ਬੈੱਚ ਦੇ ਆਈਏਐੱਸ ਅਧਿਕਾਰੀ ਹਨ। ਜੋ ਕਿ ਪੰਜਾਬ ਵਿੱਤ ਵਿਭਾਗ ਵਿੱਚ ਸੇਵਾਵਾਂ ਨਿਭਾ ਰਹੇ ਸਨ। ਪ੍ਰਾਪਤ ਜਾਣਕਾਰੀ ਅਨੁਸਾਰ ਯੂਟੀ ਦੇ ਵਿੱਤ ਸਕੱਤਰ ਦਾ ਅਹੁਦਾ ਪਿਛਲੇ ਸਾਲ ਅਗਸਤ ਤੋਂ ਖਾਲੀ ਪਿਆ ਸੀ। ਇਸ ਦਾ ਕੰਮਕਾਜ ਗ੍ਰਹਿ ਸਕੱਤਰ ਅਰੁਣ ਗੁਪਤਾ ਦੇਖ ਰਹੇ ਸਨ।