ਚੰਡੀਗੜ੍ਹ: ਚੰਡੀਗੜ੍ਹ ਨਗਰ ਨਿਗਮ ਵੱਲੋਂ ਇੱਥੇ ਸੈਕਟਰ 37 ਸਥਿਤ ਜਲ ਘਰ ਵਿੱਚ ਜ਼ਰੂਰੀ ਮੁਰੰਮਤ ਕਾਰਜਾਂ ਕਾਰਨ ਇਸ ਜਲ ਘਰ ਨਾਲ ਜੁੜੇ ਸੈਕਟਰਾਂ 35, 36, 37, 38, 39, 40, 41, 42, 43, 56, ਪਲਸੌਰਾ, ਬਡਹੇੜੀ, ਬੁਟੇਰਲਾ ਅਤੇ ਸੈਕਟਰ 25 ਵਿੱਚ 10 ਜੂਨ ਅਤੇ 11 ਜੂਨ ਨੂੰ ਪਾਣੀ ਦੀ ਸਪਲਾਈ ਪ੍ਰਭਾਵਿਤ ਰਹੇਗੀ। ਨਗਰ ਨਿਗਮ ਦੇ ਜਨ ਸਿਹਤ ਵਿਭਾਗ ਤੋਂ ਮਿਲੀ ਸੂਚਨਾ ਅਨੁਸਾਰ ਇਨ੍ਹਾਂ ਇਲਾਕਿਆਂ ਵਿੱਚ 10 ਜੂਨ (ਸ਼ੁੱਕਰਵਾਰ) ਸਵੇਰ ਵੇਲੇ ਪਾਣੀ ਦੀ ਸਪਲਾਈ ਆਮ ਦਿਨਾਂ ਵਾਂਗ ਰਹੇਗੀ ਅਤੇ ਸ਼ਾਮ ਵੇਲੇ ਸਪਲਾਈ ਘੱਟ ਪ੍ਰੈਸ਼ਰ ’ਤੇ ਰਹੇਗੀ। ਅਗਲੇ ਦਿਨ 11 ਜੂਨ ਨੂੰ ਸਵੇਰੇ ਪਾਣੀ ਦੀ ਸਪਲਾਈ ਘੱਟ ਪ੍ਰੈਸ਼ਰ ’ਤੇ ਰਹੇਗੀ ਅਤੇ ਸ਼ਾਮ ਵੇਲੇ ਤੋਂ ਪਾਣੀ ਦੀ ਸਪਲਾਈ ਆਮ ਦਿਨਾਂ ਵਾਂਗ ਬਹਾਲ ਕਰ ਦਿੱਤੀ ਜਾਵੇਗੀ। -ਖੇਤਰੀ ਪ੍ਰਤੀਨਿਧ