ਖਰੜ: ਵਿਸ਼ਵ ਦੀਆਂ ਉੱਚ ਸਿੱਖਿਆ ਸੰਸਥਾਵਾਂ ਨੂੰ ਦਰਜਾਬੰਦੀ ਜਾਰੀ ਕਰਨ ਵਾਲੀ ਸੰਸਥਾ ਕਿਊ.ਐੱਸ ਵੱਲੋਂ ਸਾਲ 2022 ਲਈ ਜਾਰੀ ਕੀਤੀ ਕਿਊ.ਐੱਸ ਏਸ਼ੀਆ ਯੂਨੀਵਰਸਿਟੀਜ਼ ਰੈਕਿੰਗ ਵਿੱਚ ਚੰਡੀਗੜ੍ਹ ਯੂਨੀਵਰਸਿਟੀ ਘੜੂੰਆ ਏਸ਼ੀਆ ਦੀਆਂ 15812 ਯੂਨੀਵਰਸਿਟੀਆਂ ਵਿਚੋਂ 280 ਚੋਟੀ ਦੀਆਂ ਯੂਨੀਵਰਸਿਟੀਆਂ ’ਚ ਸ਼ਾਮਲ ਹੋ ਗਈ ਹੈ। ਲਗਭਗ ਇੱਕ ਦਹਾਕੇ ਦੇ ਅੰਤਰਾਲ ’ਚ ਹੀ ਏਸ਼ੀਆ ਪੱਧਰ ਦੀ ਵਕਾਰੀ ਦਰਜਾਬੰਦੀ ’ਚ ਜਗ੍ਹਾ ਬਣਾਉਣ ਵਾਲੀ ਚੰਡੀਗੜ੍ਹ ਯੂਨੀਵਰਸਿਟੀ ਭਾਰਤ ਹੀ ਨਹੀਂ ਬਲਕਿ ਏਸ਼ੀਆ ਦੀ ਪਹਿਲੀ ਸੱਭ ਤੋਂ ਘੱਟ ਉਮਰ ਦੀ ਯੂਨੀਵਰਸਿਟੀ ਬਣ ਗਈ ਹੈ। ਚੰਡੀਗੜ੍ਹ ਯੂਨੀਵਰਸਿਟੀ ਦੇ ਚਾਂਸਲਰ ਸਤਨਾਮ ਸਿੰਘ ਸੰਧੂ ਨੇ ਸਮੂਹ ਸਟਾਫ਼ ਵਧਾਈ ਦਿੱਤੀ। -ਪੱਤਰ ਪ੍ਰੇਰਕ