ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 26 ਫਰਵਰੀ
ਚੰਡੀਗੜ੍ਹ ਸੈਰ ਸਪਾਟਾ ਵਿਭਾਗ (ਸਿਟਕੋ) ਨੇ ਸ਼ਹਿਰ ਵਿੱਚ ਸੈਰ ਸਪਾਟੇ ਨੂੰ ਉਤਸ਼ਾਹਤ ਕਰਨ ਲਈ ਮੋਬਾਈਲ ਐਪ ‘ਚੰਡੀਗੜ੍ਹ ਟੂਰੀਜ਼ਮ’ ਸ਼ੁਰੂ ਕੀਤੀ ਹੈ। ਇਸ ਐਪ ਰਾਹੀਂ ਹਰ ਕੋਈ ਘਰ ਬੈਠ ਕੇ ਸੁਖਨਾ ਝੀਲ ’ਚ ਬੋਟਿੰਗ, ਰੌਕ ਗਾਰਡਨ ਅਤੇ ਮਿਊਜ਼ੀਅਮ ਘੁੰੰਮਣ ਲਈ ਟਿਕਟ ਬੁੱਕ ਕਰ ਸਕਦਾ ਹੈ। ਸਿਟਕੋ ਨੇ ਉਕਤ ਥਾਵਾਂ ਦੇ ਟਿਕਟ ਕਾਊਂਟਰਾਂ ’ਤੇ ਲੋਕਾਂ ਦੀ ਭੀੜ ਘਟਾਉਣ ਦੀ ਮਨਸ਼ਾ ਨਾਲ ਇਹ ਐਪ ਤਿਆਰ ਕੀਤੀ ਹੈ, ਜਿਸ ਨੂੰ ਪੰਜਾਬ ਦੇ ਰਾਜਪਾਲ ਅਤੇ ਯੂਟੀ ਦੇ ਪ੍ਰਸ਼ਾਸਕ ਬਨਵਾਰੀ ਲਾਲ ਪੁਰੋਹਿਤ ਨੇ ਜਾਰੀ ਕੀਤਾ ਹੈ। ਇਹ ਐਪ ਗੁੂਗਲ ਪਲੇਅ ਸਟੋਰ ਤੋਂ ਡਾਉੂਨਲੋਡ ਕੀਤੀ ਜਾ ਸਕਦੀ ਹੈ। ਸੈਰ ਸਪਾਟਾ ਵਿਭਾਗ ਵੱਲੋਂ ਤਿਆਰ ਕੀਤੀ ਗਈ ਐਪ ਅਨੁਸਾਰ ਸੁਖਨਾ ਝੀਲ ’ਤੇ ਬੋਟਿੰਗ ਲਈ ਦੋ ਸੀਟਰ ਕਿਸ਼ਤੀ ਦੀ ਟਿਕਟ 250 ਰੁਪਏ, 4 ਸੀਟਰ ਕਿਸ਼ਤੀ 500 ਰੁਪਏ ਅਤੇ ਸ਼ਿਕਾਰੇ (2ਸੀਟਰ) ਦੀ ਟਿਕਟ 450 ਰੁਪਏ ਰੱਖੀ ਗਈ ਹੈ। ਰੌਕ ਗਾਰਡਨ ਦੀ ਟਿਕਟ 30 ਰੁਪਏ ਅਤੇ 10 ਰੁਪਏ ਰੱਖੀ ਗਈ ਹੈ। ਮਿਊਜ਼ੀਅਮ ਅਤੇ ਆਰਟ ਗੈਲਰੀ ਦੇਖਣ ਲਈ 10 ਰੁਪਏ ਦਾਖਲਾ ਟਿਕਟ ਰੱਖੀ ਗਈ ਹੈ।