ਚੰਡੀਗੜ੍ਹ: ਰਾਜਸਥਾਨ ਦੇ ਸ੍ਰੀਗੰਗਾਨਗਰ ਜ਼ਿਲ੍ਹੇ ਵਿੱਚ 24ਵੀਂ ਜੂਨੀਅਰ (ਗਰਲਜ਼) ਤੇ 22ਵੀਂ ਸੀਨੀਅਰ ਵਿਮੈਨ ਸਾਈਕਲ ਪੋਲੋ ਚੈਂਪੀਅਨਸ਼ਿਪ ਸ਼ੁਰੂ ਹੋ ਗਈ ਹੈ, ਜਿਸ ਵਿੱਚ ਚੰਡੀਗੜ੍ਹ ਸਾਈਕਲ ਪੋਲੋ ਐਸੋਸੀਏਸ਼ਨ ਦੇ ਖਿਡਾਰੀ ਵੀ ਹਿੱਸਾ ਲੈ ਰਹੇ ਹਨ। ਇਹ ਚੈਂਪੀਅਨਸ਼ਿਪ 17 ਮਾਰਚ ਤੱਕ ਚੱਲੇਗੀ। ਐਸੋਸੀਏਸ਼ਨ ਵੱਲੋਂ ਭੇਜੀ ਗਈ ਟੀਮ ਵਿੱਚ ਕਮਲਪ੍ਰੀਤ (ਕਪਤਾਨ), ਹਰਜੋਤ ਕੌਰ, ਪ੍ਰਭਜੋਤ ਕੌਰ, ਸੰਦੀਪ ਕੌਰ, ਮੁਸਕਾਨ, ਸਿਮਰਨਜੀਤ ਕੌਰ, ਭਾਵਿਕਾ, ਪਾਰਵਤੀ, ਸ਼ਿਵਾਨੀ ਸ਼ਾਮਲ ਹਨ। ਇਸ ਟੀਮ ਦੇ ਕੋਚ ਵਿਜੈ ਜੈਸਵਾਲ ਹਨ। -ਟਨਸ