ਰੁੜਕੀ, 15 ਅਪਰੈਲ
ਆਈਆਈਟੀ ਰੁੜਕੀ ਦੇ ਇਕਾਂਤਵਾਸ ਕੇਂਦਰ ਵਿਚ ਅੱਜ ਇਕ ਵਿਦਿਆਰਥੀ ਦੀ ਮੌਤ ਹੋ ਗਈ। ਉਹ ਐਮਟੈਕ ਦਾ ਵਿਦਿਆਰਥੀ ਸੀ ਤੇ ਚੰਡੀਗੜ੍ਹ ਦਾ ਰਹਿਣ ਵਾਲਾ ਸੀ। ਗੜਵਾਲ ਡਿਵੀਜ਼ਨ ਕਮਿਸ਼ਨਰ ਰਵੀਨਾਥ ਰਮਨ ਨੇ ਦੱਸਿਆ ਕਿ ਵਿਦਿਆਰਥੀ ਦੀ ਆਰਟੀ-ਪੀਸੀਆਰ ਰਿਪੋਰਟ ਨੈਗੇਟਿਵ ਆਈ ਸੀ। ਉਨ੍ਹਾਂ ਕਿਹਾ ਕਿ ਇਸ ਮਾਮਲੇ ਦੀ ਜੁਡੀਸ਼ੀਅਲ ਜਾਂਚ ਦੇ ਹੁਕਮ ਦੇ ਦਿੱਤੇ ਗਏ ਹਨ। ਦੱਸਣਾ ਬਣਦਾ ਹੈ ਕਿ ਆਈਆਈਟੀ ਰੁੜਕੀ ਦੇ 89 ਵਿਦਿਆਰਥੀ ਕਰੋਨਾ ਪਾਜ਼ੇਟਿਵ ਪਾਏ ਗਏ ਸਨ ਜਿਸ ਤੋਂ ਬਾਅਦ ਕੈਂਪਸ ਨੂੰ ਕੰਟੇਨਮੈਂਟ ਜ਼ੋਨ ਐਲਾਨ ਦਿੱਤਾ ਗਿਆ ਸੀ।-ਪੀਟੀਆਈ