ਖੇਤਰੀ ਪ੍ਰਤੀਨਿਧ
ਚੰਡੀਗੜ੍ਹ, 30 ਦਸੰਬਰ
ਚੰਡੀਗੜ੍ਹ ਪ੍ਰਸ਼ਾਸਨ ਨੇ ਨਗਰ ਨਿਗਮ ਦੇ ਵਾਰਡਾਂ ਦੀ ਗਿਣਤੀ 26 ਤੋਂ ਵਧਾ ਕੇ 35 ਕਰਨ ਨੂੰ ਅੰਤਿਮ ਰੂਪ ਦੇ ਦਿੱਤਾ ਗਿਆ ਹੈ। ਪ੍ਰਸ਼ਾਸਨ ਨੇ ਇਨ੍ਹਾਂ ਵਾਰਡਾਂ ਵਿੱਚ 13 ਪਿੰਡਾਂ ਨੂੰ ਵੀ ਸ਼ਾਮਲ ਕੀਤਾ ਹੈ। ਜਾਣਕਾਰੀ ਮੁਤਾਬਕ ਵਾਰਡ 1 ਵਿੱਚ ਪਿੰਡ ਕੈਂਬਵਾਲਾ, ਖੁੱਡਾ ਅਲੀਸ਼ੇਰ, ਖੁੱਡਾ ਲਾਹੌਰਾ, ਖੁੱਡਾ ਜੱਸੂ ਅਤੇ ਖੁੱਡਾ ਲਾਹੌਰਾ ਕਲੋਨੀ ਦਾ ਇਲਾਕਾ, ਵਾਰਡ 2 ਵਿੱਚ ਸੈਕਟਰ-1 ਤੋਂ ਸੈਕਟਰ-10 ਦਾ ਇਲਾਕਾ, ਵਾਰਡ 3 ਵਿੱਚ ਸੈਕਟਰ-26 ਸਮੇਤ ਈਡਬਲਿਊਐੱਸ ਕਲੋਨੀ, ਬਾਪੂ ਧਾਮ ਕਲੋਨੀ, ਸੈਕਟਰ-26 ਪੁਲੀਸ ਲਾਈਨ ਤੇ ਮਦਰਾਸੀ ਕਲੋਨੀ, ਵਾਰਡ 4 ਵਿੱਚ ਮਨੀਮਾਜਰਾ ਸਮੇਤ ਪਿੰਡ ਕਿਸ਼ਨਗੜ੍ਹ, ਭਗਵਾਨਪੁਰਾ, ਇੰਦਰਾ ਕਲੋਨੀ, ਆਈਟੀ ਪਾਰਕ ਤੇ ਸ਼ਾਸਤਰੀ ਨਗਰ ਦਾ ਇਲਾਕਾ, ਵਾਰਡ 5 ਵਿੱਚ ਪੁਰਾਣਾ ਮਨੀਮਾਜਰਾ, ਪਿਪਲੀ ਵਾਲਾ ਟਾਊਨ, ਠਾਕੁਰ ਦੁਆਰਾ, ਦਰਸ਼ਨੀ ਬਾਗ, ਸੁਭਾਸ਼ ਨਗਰ, ਢਿੱਲੋਂ ਕੰਪਲੈਕਸ ਮਾਰਕੀਟ ਤੇ ਮੋਟਰ ਮਾਰਕੀਟ, ਵਾਰਡ 6 ਵਿੱਚ ਰੇਲਵੇ ਕਲੋਨੀ, ਮੌਲੀ ਜੱਗਰਾਂ (ਪਾਰਟ-2), ਸ਼ਿਵਾਲਿਕ ਐਨਕਲੇਵ, ਗੋਵਿੰਦਪੁਰਾ, ਸ਼ਾਂਤੀ ਨਗਰ, ਮਾੜੀ ਵਾਲਾ ਟਾਊਨ, ਦਰਸ਼ਨੀ ਬਾਗ, ਮਾਡਰਨ ਹਾਊਸਿੰਗ ਕੰਪਲੈਕਸ, ਰਾਜੀਵ ਵਿਹਾਰ ਤੇ ਉੱਪਲ ਹਾਊਸਿੰਗ ਕੰਪਲੈਕਸ, ਵਾਰਡ 7 ਵਿੱਚ ਮੌਲੀ ਜੱਗਰਾਂ ਦੀ ਅੰਬੇਡਕਰ ਕਲੋਨੀ, ਚਰਨ ਸਿੰਘ ਕਲੋਨੀ, ਵਿਕਾਸ ਨਗਰ ਤੇ ਸਮਾਲ ਫਲੈਟਸ, ਵਾਰਡ 8 ਵਿੱਚ ਪਿੰਡ ਰਾਏਪੁਰ ਕਲਾਂ, ਮੱਖਣਮਾਜਰਾ ਤੇ ਪਿੰਡ ਰਾਏਪੁਰ ਖੁਰਦ ਦਾ ਇਲਾਕਾ, ਵਾਰਡ 9 ਵਿੱਚ ਸਨਅਤੀ ਖੇਤਰ ਫੇਜ਼-1, ਸੰਜੇ ਕਲੋਨੀ, ਕਬਾੜੀ ਕਲੋਨੀ, ਕਲੋਨੀ ਨੰਬਰ-4 ਤੇ ਪਿੰਡ ਦੜੂਆ, ਵਾਰਡ 10 ਵਿੱਚ ਸੈਕਟਰ 27, 28 ਤੇ 29, ਵਾਰਡ 11 ਵਿੱਚ ਸੈਕਟਰ 18, 19 ਤੇ 21, ਵਾਰਡ 12 ਵਿੱਚ ਸੈਕਟਰ 15, 16 17 ਤੇ 24, ਵਾਰਡ 13 ਵਿੱਚ ਸੈਕਟਰ-11, 12, 14, 25 ਸਥਿਤ ਯੂਆਈਇਟੀ ਤੇ ਡੈਂਟਲ ਕਾਲਜ, ਵਾਰਡ 14 ਵਿੱਚ ਪਿੰਡ ਧਨਾਸ, ਐਲਆਈਜੀ ਕਲੋਨੀ ਧਨਾਸ, ਗਵਾਲਾ ਕਲੋਨੀ ਧਨਾਸ ਤੇ ਅਮਨਚਮਨ ਕਲੋਨੀ, ਵਾਰਡ ਨੰਬਰ-15 ਵਿੱਚ ਪਿੰਡ ਸਾਰੰਗਪੁਰ ਤੇ ਧਨਾਸ ਕਲੋਨੀ, ਵਾਰਡ 16 ਵਿੱਚ ਸੈਕਟਰ 25 ਦੀ ਭਾਸਕਰ ਕਲੋਨੀ, ਸੈਕਟਰ-25 ਤੇ 25-ਵੈਸਟ ਤੇ ਆਰਮਡ ਕਲੋਨੀ ਦਾ ਇਲਾਕਾ, ਵਾਰਡ 17 ਵਿੱਚ ਸੈਕਟਰ 22 ਤੇ 23, ਵਾਰਡ 18 ਵਿੱਚ ਸੈਕਟਰ 20 ਤੇ 30, ਵਾਰਡ 19 ਵਿੱਚ ਸਨਅਤੀ ਖੇਤਰ ਫੇਜ਼-2 ਤੇ ਰਾਮ ਦਰਬਾਰ ਦਾ ਇਲਾਕਾ, ਵਾਰਡ 20 ਵਿੱਚ ਹੱਲੋਮਾਜਰਾ ਤੇ ਬਹਿਲਾਣਾ, ਵਾਰਡ 21 ਵਿੱਚ ਸੈਕਟਰ-47, ਪਿੰਡ ਬੈਰ ਮਾਜਰਾ ਤੇ ਫੈਦਾਂ ਦਾ ਇਲਾਕਾ, ਵਾਰਡ 22 ਵਿੱਚ ਸੈਕਟਰ 31, 32 ਤੇ 33, ਵਾਰਡ 23 ਵਿੱਚ ਸੈਕਟਰ-34, 35 ਤੇ 43, ਵਾਰਡ 24 ਵਿੱਚ ਸੈਕਟਰ-36, 42, ਸੈਕਟਰ-53 ਦੀ ਨਹਿਰੂ ਕਲੋਨੀ, ਸੈਕਟਰ-53 ਅਤੇ 54 (ਫਰਨੀਚਰ ਮਾਰਕੀਟ), ਸੈਕਟਰ-54 (ਆਦਰਸ਼ ਕਲੋਨੀ) ਤੇ ਸੈਕਟਰ-42 (ਅਟਾਵਾ), ਵਾਰਡ ਨੰਬਰ-25 ਵਿੱਚ ਸੈਕਟਰ 37 ਤੇ 38, ਵਾਰਡ 26 ਵਿੱਚ ਸੈਕਟਰ-38 (ਵੈਸਟ), ਡੱਡੂਮਾਜਰਾ ਕਲੋਨੀ, ਪਿੰਡ ਡੱਡੂਮਾਜਰਾ ਤੇ ਸ਼ਾਹਪੁਰ ਕਲੋਨੀ, ਵਾਰਡ 27 ਵਿੱਚ ਸੈਕਟਰ 39 ਤੇ 40 ਦਾ ਇਲਾਕਾ, ਵਾਰਡ 28 ਵਿੱਚ ਪਿੰਡ ਮਲੋਆ, ਮਲੋਆ ਦੀ ਈਡਬਲਿਊਐੱਸ ਕਲੋਨੀ, ਸੈਕਟਰ-39 ਵੈਸਟ, ਗੁਰਸਾਗਰ ਕਲੋਨੀ, ਗਵਾਲਾ ਤੇ ਘੁਮਿਆਰ ਕਲੋਨੀ ਮਲੋਆ, ਵਾਰਡ 29 ਵਿੱਚ ਸੈਕਟਰ-55 (ਹਾਊਸਿੰਗ ਬੋਰਡ), ਸੈਕਟਰ-56 ਕਲੋਨੀ, ਅੰਬੇਦਕਰ ਕਲੋਨੀ ਤੇ ਸੈਕਟਰ-55 (ਪਲਸੋਰਾ) ਦੇ ਇਲਾਕੇ, ਵਾਰਡ 30 ਵਿੱਚ ਸੈਕਟਰ-41, ਪਿੰਡ ਬੁਟਰੇਲਾ ਤੇ ਬਡਹੇੜੀ, ਵਾਰਡ 31 ਵਿੱਚ ਕਜੇਹੜੀ ਕਲੋਨੀ, ਸੈਕਟਰ-52 ਸਥਿਤ ਈਡਬਲਿਊਐੱਸ ਕਲੋਨੀ ਤੇ ਸੈਕਟਰ 61 ਦਾ ਇਲਾਕਾ, ਪਿੰਡ ਕਜੇਹੜੀ, ਸੈਕਟਰ 52 ਸਥਿਤ ਟਰਾਂਸਿਟ ਕੈਂਪ, ਕਰਸਾਨ ਕਲੋਨੀ, ਕੁਲਦੀਪ ਕਲੋਨੀ, ਪੰਡਿਤ ਕਲੋਨੀ, ਗਵਾਲਾ ਕਲੋਨੀ ਕਜੇਹੜੀ ਤੇ ਲੇਬਰ ਕਲੋਨੀ ਕਜੇਹੜੀ ਦਾ ਇਲਾਕਾ, ਵਾਰਡ 32 ਵਿੱਚ ਸੈਕਟਰ 44 ਤੇ 51, ਵਾਰਡ 33 ਵਿੱਚ ਪਿੰਡ ਬੁੜੈਲ, ਵਾਰਡ 34 ਵਿੱਚ ਸੈਕਟਰ 45 ਤੇ 46 ਅਤੇ ਵਾਰਡ 35 ਵਿੱਚ ਸੈਕਟਰ-48, 49, 50 ਤੇ ਸੈਕਟਰ-63 ਦਾ ਇਲਾਕਾ ਸ਼ਾਮਲ ਕੀਤਾ ਗਿਆ ਹੈ।