ਆਤਿਸ਼ ਗੁਪਤਾ
ਚੰਡੀਗੜ੍ਹ, 10 ਅਕਤੂਬਰ
ਲੋਕਧਾਰਾ ਤੇ ਭਾਸ਼ਾ ਵਿਗਿਆਨੀ ਪ੍ਰੋਫੈਸਰ ਸਤਿੰਦਰ ਕੌਰ ਔਲਖ ਦੀ ਯਾਦ ਵਿੱਚ ਪ੍ਰਗਤੀਸ਼ੀਲ ਲੇਖਕ ਸੰਘ ਪੰਜਾਬ ਵੱਲੋਂ ਇਥੋਂ ਦੇ ਸੈਕਟਰ-36 ਵਿੱਚ ਯਾਦਗਾਰੀ ਸਮਾਗਮ ਪ੍ਰੋਫੈਸਰ ਹਰਜੀਤ ਗਿੱਲ ਦੀ ਅਗਵਾਈ ਹੇਠ ਕੀਤਾ ਗਿਆ। ਇਸ ਮੌਕੇ ਡਾ. ਈਸ਼ਵਰ ਦਿਆਲ ਗੌੜ, ਡਾ. ਸਵਰਾਜਬੀਰ, ਡਾ. ਜਸਪਾਲ ਸਿੰਘ ਨੇ ਪ੍ਰੋਫੈਸਰ ਔਲਖ ਦੀਆਂ ਲਿਖਤਾਂ ਬਾਰੇ ਵਿਚਾਰ ਸਾਂਝੇ ਕੀਤੇ। ਇਨ੍ਹਾਂ ਤੋਂ ਇਲਾਵਾ ਸੁਰਜੀਤ ਲੀਅ, ਅਮੋਲਕ ਸਿੰਘ, ਨਾਹਰ ਸਿੰਘ, ਕਿਸਾਨ ਆਗੂ ਸੁਖਦੇਵ ਸਿੰਘ ਕੋਕਰੀਕਲਾਂ, ਗੁਰਮੀਤ ਸਿੰਘ, ਡਾ. ਜਤਿੰਦਰ ਸਿੰਘ ਨੇ ਪ੍ਰੋਫੈਸਰ ਸਤਿੰਦਰ ਔਲਖ ਦੀ ਜੀਵਨੀ ਬਾਰੇ ਵਿਚਾਰ ਸਾਂਝੇ ਕੀਤੇ।