ਕੁਲਦੀਪ ਸਿੰਘ
ਚੰਡੀਗੜ੍ਹ, 4 ਨਵੰਬਰ
ਇਥੇ ਪੰਜਾਬ ਯੂਨੀਵਰਸਿਟੀ ਵਿੱਚ ਅੱਜ ਹੋ ਰਹੀ ਗਲੋਬਲ ਐਲੂਮਨੀ ਮੀਟ ਮੌਕੇ ਵਾਈਸ ਚਾਂਸਲਰ ਦਫਤਰ ਦੇ ਬਾਹਰ ਪੁਲੀਸ ਨੇ ਨੇੱਤਰਹੀਣ ਵਿਦਿਆਰਥੀਆਂ ਨੂੰ ਘੇਰ ਲਿਆ ਹੈ। ਇਹ ਵਿਦਿਆਰਥੀ ਵਾਈਸ ਚਾਂਸਲਰ ਦਫਤਰ ਅੱਗੇ ਆਪਣੀਆਂ ਮੰਗਾਂ ਲਈ ਅਣਮਿਥੇ ਸਮੇਂ ਲਈ ਧਰਨਾ ਦੇ ਰਹੇ ਹਨ। ਅੱਜ ਪੁਲੀਸ ਉਨ੍ਹਾਂ ਨੂੰ ਉਪ-ਰਾਸ਼ਟਰਪਤੀ ਨੂੰ ਮਿਲਣ ਜਾਣ ਤੋਂ ਰੋਕਣ ਲਈ ਘੇਰਾ ਪਾਈ ਬੈਠੀ ਹੈ।