ਪੰਜਾਬੀ ਟ੍ਰਿਬਿਊਨ ਵੈੱਬ ਡੈੱਸਕ
ਚੰਡੀਗੜ੍ਹ, 22 ਅਪਰੈਲ
ਯੂਟੀ ਪ੍ਰਸ਼ਾਸਨ ਨੇ ਸ਼ਨਿੱਚਰਵਾਰ ਤੱਕ ਕਲੋਨੀ ਨੰਬਰ-4 ਖਾਲੀ ਕਰਨ ਦੇ ਹੁਕਮ ਜਾਰੀ ਕਰ ਦਿੱਤੇ ਹਨ। ਅਸਟੇਟ ਦਫ਼ਤਰ ਸੋਮਵਾਰ ਤੱਕ ਇਸ ਕਲੋਨੀ ਖ਼ਿਲਾਫ਼ ਕਾਰਵਾਈ ਕਰਨ ਦੇ ਰੌਂਅ ਵਿੱਚ ਹੈ। ਇਸ ਸਬੰਧੀ ਅਸਟੇਟ ਦਫ਼ਤਰ ਨੇ ਬੀਤੇ ਦਿਨ ਹੁਕਮ ਜਾਰੀ ਕਰ ਦਿੱਤੇ ਹਨ। ਇਸ ਹੁਕਮ ਵਿੱਚ ਕਿਹਾ ਗਿਆ ਹੈ ਕਿ ਕਲੋਨੀ ਖਾਲ੍ਹੀ ਨਾ ਕਰਨ ’ਤੇ ਇਸ ਉਪਰ ਬੁਲਡੋਜ਼ਰ ਚਲਾਇਆ ਜਾਵੇਗਾ। ਯੂਟੀ ਪ੍ਰਸ਼ਾਸਨ ਨੇ ਸ਼ਹਿਰ ਨੂੰ ਝੁੱਗੀ ਮੁਕਤ ਕਰਨ ਲਈ ਕਰੀਬ ਸਾਰੀਆਂ ਝੁੱਗੀਆਂ ਹਟਾ ਦਿੱਤੀਆਂ ਹਨ ਸਿਰਫ ਇਹੀ ਕਲੋਨੀ ਬਚੀ ਹੈ। ਇਸ ਨੂੰ ਵੀ 15 ਫਰਵਰੀ ਨੂੰ ਗ਼ੈਰਕਾਨੂੰਨੀ ਕਰਾਰ ਦੇ ਦਿੱਤਾ ਗਿਆ ਸੀ ਤੇ ਕਲੋਨੀ ਵਾਸੀਆਂ ਨੂੰ ਇਥੋ ਜਾਣ ਲਈ ਦੋ ਮਹੀਨਿਆਂ ਦਾ ਸਮਾਂ ਦਿੱਤਾ ਗਿਆ ਸੀ। ਕਲੋਨੀ ਵਿੱਚ 5 ਹਜ਼ਾਰ ਝੁੱਗੀਆਂ ਹਨ। ਸਰਕਾਰ ਨੇ ਇਨ੍ਹਾਂ ਲੋਕਾਂ ਨੂੰ ਮੁੜ ਵਸਾਉਣ ਲਈ ਮਲੋਆ ਵਿੱਚ ਫਲੈਟ ਅਲਾਟ ਕਰਦ ਦਿੱਤੇ ਹਨ। ਆਮ ਆਦਮੀ ਪਾਰਟੀ ਦੇ ਆਗੂ ਪ੍ਰੇਮ ਗਰਗ ਤੇ ਰਾਜਿੰਦਰ ਹਿੰਦੁਸਤਾਨੀ ਨੇ ਪ੍ਰਸ਼ਾਸਨ ਦੇ ਹੁਕਮ ਦੀ ਆਲੋਚਨਾ ਕੀਤੀ ਹੈ।