ਕੁਲਦੀਪ ਸਿੰਘ
ਚੰਡੀਗੜ੍ਹ, 21 ਸਤੰਬਰ
ਵਿਸ਼ਵ ਸ਼ਾਂਤੀ ਦਿਵਸ ਮੌਕੇ ਅਫ਼ਗ਼ਾਨਿਸਤਾਨ ਵਿੱਚ ਲੜਕੀਆਂ ਅਤੇ ਔਰਤਾਂ ਦੀ ਆਜ਼ਾਦੀ ਤੇ ਹੱਕਾਂ ਲਈ ਹਾਅ ਦਾ ਨਾਅਰਾ ਮਾਰਨ ਲਈ ਅੱਜ ਇਥੇ ਐੱਨਜੀਓ ਯੁਵਸੱਤਾ ਵੱਲੋਂ ਅਫ਼ਗ਼ਾਨ ਵਿਦਿਆਰਥੀਆਂਦੇ ਸਹਿਯੋਗ ਨਾਲ ਸਾਈਕਲ ਰੈਲੀ ਕੱਢੀ ਗਈ। ਸੈਕਟਰ 17 ਤੋਂ ਸ਼ੁਰੂ ਹੋਈ ਇਹ ਰੈਲੀ ਸੈਕਟਰ 22, 21, 20, 19, 18, 17 ਵਿੱਚੋਂ ਦੀ ਹੁੰਦੀ ਹੋਈ ਗਾਂਧੀ ਭਵਨ ਸੈਕਟਰ 16 ਜਾ ਕੇ ਸਮਾਪਤ ਹੋਈ।