ਕੁਰਾਲੀ: ਮਾਣਕਪੁਰ ਸ਼ਰੀਫ ਵਿਖੇ ਹਜ਼ਰਤ ਹਾਫਿਜ਼ ਮੁਹੰਮਦ ਮੂਸਾ ਸਾਹਿਬ ਚਿਸ਼ਤੀ ਸਾਬਰੀ ਦੀ ਦਰਗਾਹ ’ਤੇ 195ਵਾਂ ਸਾਲਾਨਾ ਉਰਸ ਸਮਾਗਮ ਕਰਵਾਇਆ ਗਿਆ। ਜ਼ਿਲ੍ਹਾ ਮੁਸਲਿਮ ਵੈੱਲਫੇਅਰ ਤੇ ਰੋਜ਼ਾ ਕਮੇਟੀ ਵੱਲੋਂ ਕਰਵਾਏ ਇਸ ਤਿੰਨ ਰੋਜ਼ਾ ਉਰਸ ਸਮਾਗਮ ਦੌਰਾਨ ਕਈ ਸੂਬਿਆਂ ਤੋਂ ਆਈ ਸੰਗਤ ਨੇ ਹਾਜ਼ਰੀ ਭਰੀ। ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮੰਗਤ ਖਾਨ, ਸਕੱਤਰ ਫਕੀਰ ਮੁਹੰਮਦ, ਖਵਾਜ਼ਾ ਖਾਨ ਬੂਟਾ, ਸਲੀਮ ਸਾਬਰੀ, ਇਕਬਾਲ ਖਾਨ ਆਦਿ ਦੀ ਦੇਖਰੇਖ ਹੇਠ ਇਹ ਸਮਾਗਮ ਹੋਇਆ। -ਪੱਤਰ ਪ੍ਰੇਰਕ