ਚੰਡੀਗੜ੍ਹ: ਪੰਜਾਬ ਸਿਵਲ ਸਕੱਤਰੇਤ ਦੇ ਪਰਸਨਲ ਕਾਡਰ ਐਸੋਸੀਏਸ਼ਨ ਵੱਲੋਂ ਤੀਆਂ ਦਾ ਤਿਉਹਾਰ ਮਨਾਇਆ ਗਿਆ। ਐਸੋਸੀਏਸ਼ਨ ਦੀ ਪ੍ਰਧਾਨ ਰਾਜੇਸ਼ ਰਾਣੀ ਦੀ ਰਹਿਨੁਮਾਈ ਹੇਠ ਐਸੋਸੀਏਸ਼ਨ ਦੀ ਵਾਈਸ ਪ੍ਰਧਾਨ ਸੁਦੇਸ਼ ਕੁਮਾਰੀ ਤੇ ਵਿੱਤ ਸਕੱਤਰ ਜਸਵੀਰ ਕੌਰ ਦੀ ਅਗਵਾਈ ’ਚ ਕਰਵਾਏ ਗਏ ਤੀਆਂ ਦੇ ਇਸ ਪ੍ਰੋਗਰਾਮ ਦੌਰਾਨ ਹੱਥਾਂ ਵਿੱਚ ਚਾਟੀ, ਪੱਖੀਆਂ, ਪੰਜਾਬੀ ਸੱਭਿਆਚਾਰ ਦੀਆਂ ਝਲਕਾਂ ਪੇਸ਼ ਕੀਤੀਆਂ ਗਈਆਂ। ਮੁੱਖ ਮੰਤਰੀ ਦਫ਼ਤਰ ਵਿੱਚ ਸਪੈਸ਼ਲ ਸਕੱਤਰ ਵਜੋਂ ਤਾਇਨਾਤ ਸੁਨੀਤਾ ਵਿਰਦੀ ਤੇ ਅਧੀਨ ਸਕੱਤਰ ਨਰਿੰਦਰ ਕੌਰ ਨੇ ਪ੍ਰੋਗਰਾਮ ਵਿੱਚ ਸ਼ਿਰਕਤ ਕਰਦਿਆਂ ਤੀਆਂ ਦੇ ਤਿਉਹਾਰ ਦੀ ਵਧਾਈ ਦਿੱਤੀ। ਇਸ ਮੌਕੇ ਸਰਬਜੀਤ ਕੌਰ ਨੂੰ ਪੰਜਾਬ ਸਰਕਾਰ ਵੱਲੋਂ ਪੀਸੀਐੱਸ ਅਫ਼ਸਰ ਬਣਾਏ ਜਾਣ ਦੀ ਵੀ ਖੁਸ਼ੀ ਮਨਾਈ। ਅੰਤ ਵਿੱਚ ਵਾਈਸ ਪ੍ਰਧਾਨ ਸੁਦੇਸ਼ ਕੁਮਾਰੀ ਨੇ ਪ੍ਰੋਗਰਾਮ ’ਚ ਸ਼ਾਮਲ ਹੋਈਆਂ ਸਮੂਹ ਮਹਿਲਾ ਅਫ਼ਸਰਾਂ ਦਾ ਧੰਨਵਾਦ ਕੀਤਾ। -ਪੱਤਰ ਪ੍ਰੇਰਕ