ਪੰਚਕੂਲਾ: ਇੱਥੇ ਸੈਕਟਰ-9 ਦੀ ਔਰਤ ਨੇ ਸਜਾਵਟ ਲਈ ਇੱਕ ਵੈੱਬਸਾਈਟ ਤੋਂ ਗੁਬਾਰੇ ਲਗਾਉਣ ਲਈ ਦੋ ਜਣਿਆਂ ਨੂੰ ਘਰ ਬੁਲਾਇਆ। ਇਸ ਦੌਰਾਨ ਆਏ ਦੋ ਲੜਕਿਆਂ ਨੇ ਪਰਸ ’ਚੋਂ 11 ਹਜ਼ਾਰ ਰੁਪਏ ਚੋਰੀ ਕਰ ਲਏ। ਸੈਕਟਰ-5 ਥਾਣਾ ਪੁਲੀਸ ਨੇ ਔਰਤ ਦੀ ਸ਼ਿਕਾਇਤ ’ਤੇ ਕੇਸ ਦਰਜ ਕਰ ਕੇ ਦੋਵਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਮੁਲਜ਼ਮਾਂ ਦੀ ਪਛਾਣ ਰਾਜਨ ਅਤੇ ਸੋਨੂੰ ਵਜੋਂ ਹੋਈ ਹੈ। ਔਰਤ ਨੇ ਪੁਲੀਸ ਨੂੰ ਦਿੱਤੀ ਸ਼ਿਕਾਇਤ ’ਚ ਦੱਸਿਆ ਕਿ ਉਸ ਨੇ ਦੋ ਜਣਿਆਂ ਨੂੰ ਘਰ ਦੀ ਸਜਾਵਟ ਲਈ ਬੁਲਾਇਆ ਸੀ। ਇਸ ਦੌਰਾਨ ਉਨ੍ਹਾਂ ਨੇ ਪਰਸ ਵਿੱਚੋਂ 11 ਹਜ਼ਾਰ ਰੁਪਏ ਕੱਢ ਲਏ। -ਪੱਤਰ ਪ੍ਰੇਰਕ