ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 17 ਮਈ
ਚੰਡੀਗੜ੍ਹ ਪੁਲੀਸ ਨੇ ਪਲਾਟ ਦਿਵਾਉਣ ਦੇ ਨਾਮ ’ਤੇ ਕਥਿਤ ਧੋਖਾਧੜੀ ਕਰਨ ਦੇ ਦੋਸ਼ ਹੇਠ ਪ੍ਰਮੋਟਰ ਜੀਬੀਪੀ ਪ੍ਰਾਈਵੇਟ ਲਿਮਟਿਡ ਤੇ ਮੈਸਰਜ਼ ਗੁਪਤਾ ਬਿਲਡਰਜ਼ ਦੇ ਡਾਇਰੈਕਟਰਾਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਨਾਮਜ਼ਦ ਕੀਤੇ ਗਏ ਵਿਅਕਤੀਆਂ ਵਿੱਚ ਸਤੀਸ਼ ਗੁਪਤਾ, ਰਮਨ ਗੁਪਤਾ, ਪ੍ਰਦੀਪ ਗੁਪਤਾ ਅਤੇ ਅਨੁਪਮ ਗੁਪਤਾ ਸ਼ਾਮਲ ਹਨ। ਇਹ ਕੇਸ ਦਰਮੈਣ ਸਿੰਘ ਵਾਸੀ ਸੈਕਟਰ 20-ਸੀ ਅਤੇ 28 ਹੋਰਨਾਂ ਵਿਅਕਤੀਆਂ ਦੀ ਸ਼ਿਕਾਇਤ ’ਤੇ ਦਰਜ ਕੀਤਾ ਗਿਆ ਹੈ। ਪੁਲੀਸ ਅਨੁਸਾਰ ਸ਼ਿਕਾਇਤਕਰਤਾਵਾਂ ਦਾ ਕਹਿਣਾ ਹੈ ਕਿ ਇਨ੍ਹਾਂ ਪ੍ਰਮੋਟਰਾਂ ਨੇ ਉਨ੍ਹਾਂ ਨੂੰ ਸਮਾਰਟ ਸਿਟੀ, ਮੁੱਲਾਂਪੁਰ ਅਤੇ ਨਿਊ ਚੰਡੀਗੜ੍ਹ ਵਿੱਚ ਸਾਲ 2018-19 ਵਿੱਚ ਪਲਾਟ ਦਿਵਾਉਣ ਲਈ ਕਥਿਤ ਤੌਰ ’ਤੇ ਲੱਖਾਂ ਰੁਪਏ ਵਸੂਲੇ ਪਰ ਨਾ ਤਾਂ ਪਲਾਟ ਦਾ ਕਬਜ਼ਾ ਦਿੱਤਾ ਤੇ ਨਾ ਹੀ ਰੁਪਏ ਵਾਪਸ ਕੀਤੇ।