ਜ਼ੀਰਕਪੁਰ (ਨਿੱਜੀ ਪੱਤਰ ਪ੍ਰੇਰਕ): ਇਕ 26 ਸਾਲਾ ਮੁਟਿਆਰ ਦੀ ਫੋਟੋਆਂ ਸੋਸ਼ਲ ਮੀਡੀਆ ’ਤੇ ਵਾਇਰਲ ਕਰਨ ਦੇ ਦੋਸ਼ ਹੇਠ ਪੁਲੀਸ ਨੇ ਇਕ ਵਿਅਕਤੀ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਪੁਲੀਸ ਨੂੰ ਦਿੱਤੀ ਸ਼ਿਕਾਇਤ ਵਿੱਚ ਮੁਟਿਆਰ ਨੇ ਦੱਸਿਆ ਕਿ ਉਸ ਨੂੰ ਇਕ ਗਾਰਮੈਂਟਸ ਦੀ ਦੁਕਾਨ ’ਤੇ ਦੀਪਕ ਸ਼ਰਮਾ ਨਾਮ ਦੇ ਨੌਜਵਾਨ ਨੇ ਕੰਮ ਦਿਵਾਉਣ ਲਈ ਮੋਬਾਈਲ ਨੰਬਰ ਦੀ ਮੰਗ ਕੀਤੀ ਸੀ। ਨੌਜਵਾਨ ਉਸ ਨੂੰ ਗੱਲਬਾਤ ਕਰਨ ਲਈ ਦਬਾਅ ਪਾਉਣ ਲੱਗਿਆ ਅਤੇ ਗੱਲ ਨਾ ਕਰਨ ’ਤੇ ਫੋਟੋਆਂ ਵਾਇਰਲ ਕਰਨ ਦੀਆਂ ਧਮਕੀਆਂ ਦੇਣ ਲੱਗਾ, ਜਦ ਉਸ ਨੇ ਗੱਲਬਾਤ ਕਰਨੀ ਬੰਦ ਕਰ ਦਿੱਤੀ ਤਾਂ ਉਸ ਨੇ ਲੜਕੀ ਦੀਆਂ ਇਤਰਾਜ਼ਯੋਗ ਫੋਟੋਆਂ ਜਾਅਲੀ ਆਈਡੀ ਬਣਾ ਕੇ ਵਾਇਰਲ ਕਰ ਦਿੱਤੀਆਂ।